ਸੁੰਨੇ ਘਰ ''ਚ ਚੋਰਾਂ ਬੋਲਿਆ ਧਾਵਾ

Monday, Mar 05, 2018 - 04:49 AM (IST)

ਸੁੰਨੇ ਘਰ ''ਚ ਚੋਰਾਂ ਬੋਲਿਆ ਧਾਵਾ

ਜਲਾਲਾਬਾਦ, (ਬੰਟੀ, ਦੀਪਕ)— ਬੀਤੀ ਰਾਤ ਬਸਤੀ ਭਗਵਾਨਪੁਰਾ ਵਿਚ ਸੁੰਨੇ ਪਏ ਘਰ 'ਚ ਚੋਰਾਂ ਵੱਲੋਂ ਧਾਵਾ ਬੋਲਿਆ ਗਿਆ ਤੇ ਉਹ ਘਰ 'ਚ ਪਏ ਦੋ ਗੈਸ ਸਿਲੰਡਰ ਤੇ ਕੁਝ ਚਾਂਦੀ ਦਾ ਸਾਮਾਨ ਚੋਰੀ ਕਰ ਕੇ ਲੈ ਗਏ। 
ਜਾਣਕਾਰੀ ਦਿੰਦਿਆਂ ਮਕਾਨ ਮਾਲਕ ਅਤੁੱਲ ਆਹੂਜਾ ਨੇ ਦੱਸਿਆ ਕਿ ਬੀਤੀ ਰਾਤ ਉਹ ਅਬੋਹਰ ਆਪਣੇ ਰਿਸ਼ਤੇਦਾਰਾਂ ਦੇ ਗਏ ਸਨ ਅਤੇ ਅੱਜ ਸਵੇਰੇ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੇ ਘਰ ਦੇ ਤਾਲੇ ਟੁੱਟੇ ਪਏ ਹਨ, ਜਦ ਉਨ੍ਹਾਂ ਘਰ ਆ ਕੇ ਸਾਮਾਨ ਸੰਭਾਲਿਆ ਤਾਂ ਦੋ ਗੈਸ ਸਿਲੰਡਰ, ਉਸ ਦਾ ਪੈਨ ਕਾਰਡ, ਹੱਥ ਵਾਲੀ ਘੜੀ, ਬੈਂਕ ਦੀ ਕਾਪੀ, ਦੋ ਸੋਨੇ ਦੇ ਕੋਕੇ, 2200 ਰੁ. ਦੀ ਨਕਦੀ ਤੇ ਕੁਝ ਚਾਂਦੀ ਦੇ ਗਹਿਣੇ ਚੋਰੀ ਹੋ ਚੁੱਕੇ ਸਨ। ਉਸ ਨੇ ਕਿਹਾ ਕਿ ਉਨ੍ਹਾਂ ਦਾ 10 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ, ਜਿਸ ਸਬੰਧੀ ਉਨ੍ਹਾਂ ਥਾਣਾ ਸਿਟੀ 'ਚ ਰਿਪੋਰਟ ਦਰਜ ਕਰਵਾ ਦਿੱਤੀ ਹੈ।


Related News