ਨਸ਼ਾ ਰੋਕੂ ਕਮੇਟੀ ਦੇ ਮੈਂਬਰ ''ਤੇ ਹਮਲਾ ਕਰਨ ਵਾਲਾ ਹਥਿਆਰਾਂ ਸਣੇ ਕਾਬੂ

Wednesday, Aug 14, 2019 - 10:26 AM (IST)

ਨਸ਼ਾ ਰੋਕੂ ਕਮੇਟੀ ਦੇ ਮੈਂਬਰ ''ਤੇ ਹਮਲਾ ਕਰਨ ਵਾਲਾ ਹਥਿਆਰਾਂ ਸਣੇ ਕਾਬੂ

ਸ੍ਰੀ ਮੁਕਤਸਰ ਸਾਹਿਬ (ਸੰਧਿਆ, ਤਰਸੇਮ ਢੁੱਡੀ) - ਨਸ਼ਾ ਰੋਕੂ ਕਮੇਟੀ ਦੇ ਮੈਂਬਰ 'ਤੇ ਗੋਲੀ ਚਲਾਉਣ ਵਾਲੇ ਮੁਲਜ਼ਮ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ, ਜਿਸ ਤੋਂ ਵਾਰਦਾਤ ਸਮੇਂ ਵਰਤਿਆ 32 ਬੋਰ ਦਾ ਪਿਸਤੌਲ ਤੇ 7 ਕਾਰਤੂਸ ਬਰਾਮਦ ਹੋਏ ਹਨ। ਦੱਸ ਦੇਈਏ ਕਿ ਪਿੰਡ ਅਬੂਲ ਕੋਟਲੀ ਵਾਸੀ ਸਤਨਾਮ ਸਿੰਘ ਬੱਬਾ ਬਰਾੜ, ਜੋ ਨਸ਼ਾ ਰੋਕੂ ਕਮੇਟੀ ਦਾ ਮੈਂਬਰ ਹੈ, ਉਸ 'ਤੇ ਪਿੰਡ ਦੇ ਨੌਜਵਾਨ ਕਰਨਵੀਰ ਸਿੰਘ ਹੈਪੀ ਨੇ ਐਤਵਾਰ ਨੂੰ ਪਿਸਤੌਲ ਨਾਲ ਗੋਲੀ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਬੜੀ ਸ਼ਿੱਦਤ ਨਾਲ ਹੈਪੀ ਦੀ ਭਾਲ ਕਰ ਰਹੀ ਸੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਐੱਸ.ਐੱਸ.ਪੀ. ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਮਾਮਲਾ ਦਰਜ ਕਰਨ ਤੋਂ ਕਾਰਵਾਈ ਕਰਦੇ ਹੋਏ ਪੁਲਸ ਨੇ ਮੰਗਲਵਾਰ ਨੂੰ ਗੋਲੀ ਚਲਾਉਣ ਵਾਲੇ ਕਰਨਵੀਰ ਸਿੰਘ ਹੈਪੀ ਸੰਧੂ ਪੁੱਤਰ ਬਲਰਾਜ ਸਿੰਘ ਨੂੰ ਕਾਬੂ ਕਰ ਲਿਆ ਹੈ, ਜਿਸ ਤੋਂ ਕੁਝ ਹਥਿਆਰ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਵਿਚ ਸ਼ਾਮਲ ਹੋਰ ਮੁਲਜ਼ਮਾਂ ਦੀ ਪੜਤਾਲ ਜਾਰੀ ਹੈ।


author

rajwinder kaur

Content Editor

Related News