ਹੁਸ਼ਿਆਰਪੁਰ ''ਚ ਭਿਆਨਕ ਬਣੇ ਹਾਲਾਤ, ਪੰਜਾਬੀਆਂ ਨੇ ਜਾਨ ਤਲੀ ''ਤੇ ਧਰ ਕੇ ਬਚਾਈ ਹਿਮਾਚਲ ਦੇ ਮੁੰਡਿਆਂ ਦੀ ਜਾਨ

Tuesday, Sep 10, 2024 - 06:34 PM (IST)

ਗੜ੍ਹਸ਼ੰਕਰ (ਰਾਮਪਾਲ ਭਾਰਦਵਾਜ) : ਸੋਮਵਾਰ ਨੂੰ ਸਵੇਰੇ 8 ਵਜੇ ਜੇਜੋਂ ਦੋਆਬੇ ਦੇ ਲੋਕ ਉਸ ਸਮੇਂ ਸਹਿਮ ਗਏ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੀਂਹ ਦੇ ਪਾਣੀ ਦੇ ਵਹਾ 'ਚ ਹਿਮਾਚਲ ਪ੍ਰਦੇਸ਼ ਦੀ ਸਵਿਫਟ ਕਾਰ ਵਿਚ ਬੈਠੇ ਤਿੰਨ ਨੌਜਵਾਨ ਰੁੜਨ ਲੱਗੇ ਸਨ ਤਾਂ ਉੱਥੇ ਖੜ੍ਹੇ ਕੁਝ ਨੌਜਵਾਨਾਂ ਨੇ ਅਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਬਚਾਇਆ। ਇਲਾਕੇ ਵਿਚ ਇਨ੍ਹਾਂ ਨੌਜਵਾਨਾਂ ਦੀ ਬਹਾਦਰੀ ਨੂੰ ਦੇਖ ਕੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਪਿੰਡ ਦੇ ਨੌਜਵਾਨ ਮਨੋਜ ਕੁਮਾਰ ਅਤੇ ਰੋਹਿਤ ਜੈਨ ਉਰਫ ਬੰਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਅਤੇ ਹੋਰ ਖੱਡ ਦੇ ਕੋਲ ਖੜ੍ਹੇ ਮੀਂਹ ਦੇ ਆਏ ਪਾਣੀ ਨੂੰ ਦੇਖ ਰਹੇ ਸਨ ਤਾਂ ਇਕ ਹਿਮਾਚਲ ਪ੍ਰਦੇਸ਼ ਨੰਬਰੀ ਕਾਰ ਨੰਬਰ ਐੱਚ. ਪੀ. 80 ਏ 7734 ਚੱਲ ਰਹੇ ਤੇਜ਼ ਪਾਣੀ ਦੇ ਵਹਾ ਨਾਲ਼ ਰੁੜਨ ਲੱਗ ਪਈ। ਉਨ੍ਹਾਂ ਦੱਸਿਆ ਕਿ ਇਹ ਦ੍ਰਿਸ਼ ਦੇਖ ਕੇ ਉਨ੍ਹਾਂ ਦੀਆਂ ਅੱਖਾਂ ਅੱਗੇ 11 ਅਗਸਤ ਦੀ ਦੁਰਘਟਨਾ ਆ ਗਈ ਜਿਸ ਵਿਚ 11 ਲੋਕਾਂ ਦੀ ਜਾਨ ਚਲੀ ਗਈ ਸੀ।

ਇਹ ਵੀ ਪੜ੍ਹੋ : ਪਟਿਆਲਾ : ਲੋਕ ਰਾਤ ਨੂੰ ਘਰਾਂ 'ਚੋਂ ਨਾ ਨਿਕਲਣ ਬਾਹਰ, ਸਕੂਲੀ ਬੱਚਿਆਂ ਲਈ ਵੀ ਜਾਰੀ ਹੋਇਆ ਅਲਰਟ

PunjabKesari

ਰੋਹਿਤ ਜੈਨ ਨੇ ਦੱਸਿਆ ਕਿ ਉਹ ਅਤੇ ਉਸਦੇ ਨਾਲ ਖੜ੍ਹੇ ਨੌਜਵਾਨ ਲਿਆਕਤ ਅਲੀ, ਵਿੱਕੀ ਖੰਨੀ, ਅਸ਼ਵਨੀ ਅਤੇ ਵੰਸ਼ ਗੱਜਰ ਨੇ ਪਾਣੀ ਵਿਚ ਛਾਲਾਂ ਮਾਰ ਦਿੱਤੀਆਂ ਅਤੇ ਜਲਦੀ ਨਾਲ ਕਾਰ ਵਿਚ ਬੈਠੇ ਨੌਜਵਾਨਾਂ ਨੂੰ ਬਾਹਰ ਕੱਢਿਆ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਅਤੇ ਵਾਹਨਾਂ ਦੀ ਮੱਦਦ ਨਾਲ ਰੁੜ ਚੱਲੀ ਕਾਰ ਨੂੰ ਬੜੀ ਮੁਸ਼ਕਲ ਨਾਲ ਖਿੱਚ ਕੇ ਕਿਨਾਰੇ 'ਤੇ ਲਿਆਂਦਾ। ਉਨ੍ਹਾਂ ਦੱਸਿਆ ਕਿ ਸਵਿਫਟ ਕਾਰ ਸਵਾਰ ਹਿਮਾਚਲ ਪ੍ਰਦੇਸ਼ ਦੇ ਬੀਟਣ ਪਿੰਡ ਦੇ ਸਨ ਜੋ ਮਾਹਿਲਪੁਰ ਵੱਲ ਜਾ ਰਹੇ ਸਨ।

ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਨੇੜੇ ਅੱਧੀ ਰਾਤ ਨੂੰ ਪਿਆ ਭੜਥੂ, ਹਾਲਾਤ ਦੇਖ ਸਹਿਮ ਗਏ ਲੋਕ

ਦੱਸ ਦਈਏ ਕਿ ਪਿਛਲੇ ਮਹੀਨੇ 11 ਅਗਸਤ ਨੂੰ ਸਵੇਰੇ ਕਰੀਬ ਸਾਢੇ ਦੱਸ ਵਜੇ ਹਿਮਾਚਲ ਪ੍ਰਦੇਸ਼ ਦੇ ਪਿੰਡ ਦੇਹਲਾ ਜ਼ਿਲ੍ਹਾ ਊਨਾ ਤੋਂ ਨਵਾਂਸ਼ਹਿਰ ਵਿਆਹ ਵਿਚ ਸ਼ਾਮਲ ਹੋਣ ਜਾ ਰਹੇ ਵਿਅਕਤੀਆਂ ਦੀ ਇਨੋਵਾ ਕਾਰ ਇਸੇ ਜਗ੍ਹਾ 'ਤੇ ਮੀਂਹ ਦੇ ਪਾਣੀ ਵਿਚ ਰੁੜ ਗਈ ਸੀ ਜਿਸ ਵਿਚ 12 ਲੋਕ ਸਵਾਰ ਸਨ। ਉਸ ਸਮੇਂ ਵੀ ਰੋਹਿਤ ਜੈਨ ਉਰਫ ਬੰਟੀ, ਪੰਮੀ, ਦੀਪਕ ਕੁਮਾਰ, ਰਵੀ, ਸ਼ਿਵਮ ਪ੍ਰਜਾਤਿਆ, ਸੋਨੂ, ਅਕਸ਼ੈ, ਵਿਸ਼ਾਲ, ਅਤੁਲ ਅਤੇ ਲਾਡੀ ਨੇ ਇਨ੍ਹਾਂ 'ਚੋਂ ਇਕ ਨੌਜਵਾਨ ਦੀਪਕ ਭਾਟੀਆ ਨੂੰ ਬਚਾਅ ਲਿਆ ਸੀ ਜਦਕਿ 11 ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਪੰਜਾਬ ਵਿਚ ਵੱਡਾ ਬੱਸ ਹਾਦਸਾ, ਇਕ ਦੀ ਮੌਤ, ਜਾਮ ਹੋਇਆ ਇਹ ਨੈਸ਼ਨਲ ਹਾਈਵੇਅ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


Gurminder Singh

Content Editor

Related News