ਪੰਜਾਬ ਵਿਚ ਭਿਆਨਕ ਹਾਦਸਾ, ਔਰਤ ਸਮੇਤ ਤਿੰਨ ਦੀ ਮੌਤ

Monday, Jun 02, 2025 - 06:24 PM (IST)

ਪੰਜਾਬ ਵਿਚ ਭਿਆਨਕ ਹਾਦਸਾ, ਔਰਤ ਸਮੇਤ ਤਿੰਨ ਦੀ ਮੌਤ

ਅਹਿਮਦਗੜ੍ਹ (ਇਰਫਾਨ, ਪੁਰੀ, ਸਾਹਿਲ) : ਐਤਵਾਰ ਦੇਰ ਰਾਤ ਲੁਧਿਆਣਾ ਤੋਂ ਮਲੇਰਕੋਟਲਾ ਜਾ ਰਹੀ ਕਾਰ ਦੇ ਇਕ ਟਰੱਕ ਨਾਲ ਟਕਰਾ ਜਾਣ ਕਾਰਨ ਤਿੰਨ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਭਿਆਨਕ ਹਾਦਸੇ ਵਿਚ ਤਿੰਨ ਮੌਤਾਂ ਤੋਂ ਇਲਾਵਾ ਤਿੰਨ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਲੁਧਿਆਣਾ ਵਿਖੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਮਾਲੇਰਕੋਟਲਾ ਦੇ ਮੁਹੰਮਦ ਸ਼ਾਹਿਦ(31), ਰੋਹਿਤ ਵਰਮਾ(28) ਅਤੇ ਕੋਸਰ (40) ਵਜੋਂ ਹੋਈ ਹੈ। ਪੀੜਤ ਲੁਧਿਆਣਾ ਜ਼ਿਲ੍ਹੇ ਦੇ ਨਾਰੰਗਵਾਲ ਪਿੰਡ ਤੋਂ ਵਾਪਸ ਮਾਲੇਰਕੋਟਲਾ ਆ ਰਹੇ ਸਨ। ਅਹਿਮਦਗੜ੍ਹ ਥਾਣਾ ਸਦਰ ਦਰਸ਼ਨ ਸਿੰਘ ਨੇ ਦੱਸਿਆ ਕਿ ਮਾਰੂਤੀ ਆਈ-20 ਕਾਰ ਦੇ ਸੜਕ 'ਤੇ ਖੜ੍ਹੇ ਇਕ ਲੋਡ ਕੀਤੇ ਟਰੱਕ (ਆਰ ਜੇ 11 1321) ਨਾਲ ਟੱਕਰ ਹੋ ਗਈ। ਐੱਸਐੱਸਐੱਫ ਮਾਲੇਰਕੋਟਲਾ ਅਤੇ ਨਜ਼ਦੀਕ ਖੇਡ ਰਹੇ ਕੁਝ ਵਿਅਕਤੀ ਵਲੋਂ ਸਾਂਝੇ ਬਚਾਅ ਕਾਰਜ ਤੋਂ ਬਾਅਦ, ਪੀੜਤਾਂ ਨੂੰ ਮਾਲੇਰਕੋਟਲਾ ਦੇ ਸਿਵਲ ਹਸਪਤਾਲ ਵਿਚ ਤਬਦੀਲ ਕੀਤਾ ਗਿਆ ਜਿੱਥੇ ਤਿੰਨ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ ਦੀ ਬੱਸ 'ਤੇ ਹਮਲਾ, ਮੰਜ਼ਰ ਦੇਖ ਸਵਾਰੀਆਂ ਦੇ ਸੁੱਕੇ ਸਾਹ

ਬੋੜਹਾਈ ਖੁਰਦ ਦੇ ਮੁਹੰਮਦ ਕਾਸਿਮ ਨੇ ਕਿਹਾ ਕਿ ਉਹ ਅਤੇ ਹੋਰ ਨੌਜਵਾਨ ਇਕ ਮੈਦਾਨ ਵਿਚ ਖੇਡ ਰਹੇ ਸਨ, ਐਤਵਾਰ ਰਾਤ 10 ਵਜੇ ਦੇ ਕਰੀਬ ਇਕ ਧਮਾਕੇ ਦੀ ਆਵਾਜ਼ ਸੁਣ ਕੇ ਤੁਰੰਤ ਮੌਕੇ 'ਤੇ ਪਹੁੰਚ ਗਏ ਸਨ। ਹਾਲਾਂਕਿ ਰਾਹਗੀਰਾਂ ਦੁਆਰਾ ਬਚਾਅ ਕਾਰਜ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਸੀ, ਸਥਾਨਕ ਹੋਣ ਕਰਕੇ, ਬਚਾਅ ਕਾਰਜ ਦੀ ਨਿਗਰਾਨੀ ਕਰ ਰਹੇ ਪੁਲਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੀੜਤਾਂ ਨੂੰ ਸਹਾਇਤਾ ਲਈ ਭੇਜਣ ਵਿਚ ਮਦਦ ਕੀਤੀ। ਪੁਲਸ ਨੇ ਰਜਿੰਦਰ ਕੁਮਾਰ ਦੇ ਬਿਆਨ 'ਤੇ ਟਰੱਕ ਦੇ ਫਰਾਰ ਅਣਪਛਾਤੇ ਡਰਾਈਵਰ ਵਿਰੁੱਧ ਐੱਫਆਈਆਰ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ 19 ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾ ਕੇ ਕਰ 'ਤਾ ਵੱਡਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e

 


author

Gurminder Singh

Content Editor

Related News