ਜਲੰਧਰ 'ਚ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਬਾਹਰ ਵਾਪਰਿਆ ਹਾਦਸਾ, ਪਿਆ ਚੀਕ-ਚਿਹਾੜਾ
Sunday, Sep 28, 2025 - 12:34 PM (IST)

ਜਲੰਧਰ (ਸੋਨੂੰ)- ਜਲੰਧਰ ਵਿੱਚ ਸਾਬਕਾ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰ ਕਾਰ ਚਲਾਉਣਾ ਸਿੱਖ ਰਹੀ ਇਕ ਨੌਜਵਾਨ ਕੁੜੀ ਕਾਰਨ ਹਾਦਸਾ ਵਾਪਰ ਗਿਆ, ਜਿਸ ਕਾਰਨ ਇਕ ਅਖ਼ਬਾਰ ਵੇਚਣ ਵਾਲਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਕੁੜੀ ਵੱਲੋਂ ਕਾਰ ਬੈਕ ਕਰਦੇ ਸਮੇਂ ਹਾਦਸਾ ਵਾਪਰਿਆ। ਘਟਨਾ ਵਿਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੀ ਨਿੱਜੀ ਗੱਡੀ ਅਤੇ ਉਨ੍ਹਾਂ ਦਾ ਘਰ ਦਾ ਇਕ ਹਿੱਸਾ ਨੁਕਸਾਨਿਆ ਗਿਆ ਹੈ। ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੀੜਤ ਹਾਕਰ ਦਾ ਸਿਵਲ ਹਸਪਤਾਲ ਜਲੰਧਰ ਵਿੱਚ ਇਲਾਜ ਕੀਤਾ ਗਿਆ।
ਇਹ ਵੀ ਪੜ੍ਹੋ: ਹੋ ਜਾਓ ਸਾਵਧਾਨ! ਪੰਜਾਬ 'ਚ ਇਨ੍ਹਾਂ ਬਿਜਲੀ ਖ਼ਪਤਕਾਰਾਂ 'ਤੇ ਪਾਵਰਕਾਮ ਕਰ ਰਿਹੈ ਵੱਡੀ ਕਾਰਵਾਈ
ਰਸਤਾ ਮੁਹੱਲਾ ਦੇ ਵਸਨੀਕ ਦੀਪਕ ਨੇ ਕਿਹਾ ਕਿ ਇਹ ਹਾਦਸਾ ਸਵੇਰੇ ਸਵਾ 7 ਵਜੇ ਦੇ ਕਰੀਬ ਵਾਪਰਿਆ। ਮੈਂ ਆਪਣੀ ਸਾਈਕਲ 'ਤੇ ਅਖ਼ਬਾਰ ਵੰਡ ਰਿਹਾ ਸੀ। ਇਸੇ ਦੌਰਾਨ ਪਿੱਛੇ ਤੋਂ ਆ ਰਹੀ ਇਕ ਕਾਰ ਨੇ ਮੈਨੂੰ ਟੱਕਰ ਮਾਰ ਦਿੱਤੀ। ਇਹ ਘਟਨਾ ਸ਼ਾਸਤਰੀ ਮਾਰਕੀਟ ਚੌਂਕ ਦੇ ਨੇੜੇ ਵਾਪਰੀ। ਮੈਂ ਇਕੱਲਾ ਹੀ ਜ਼ਖ਼ਮੀ ਸੀ। ਦੂਜਿਆਂ ਦੀ ਮਦਦ ਨਾਲ ਮੈਨੂੰ ਸਿਵਲ ਹਸਪਤਾਲ ਜਲੰਧਰ ਵਿੱਚ ਦਾਖ਼ਲ ਕਰਵਾਇਆ ਗਿਆ। ਉਥੇ ਹੀ ਇਸ ਮਾਮਲੇ ਵਿਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਦੱਸਿਆ ਕਿ ਜੋ ਕਾਰ ਉਨ੍ਹਾਂ ਦੀ ਨੁਕਸਾਨੀ ਗਈ ਸੀ, ਉਹ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਹੀ ਲਈ ਸੀ ਕਿਉਂਕਿ ਪਿਛਲੀ ਕਾਰ ਉਨ੍ਹਾਂ ਦੀ ਇਕ ਗ੍ਰਨੇਡ ਹਮਲੇ ਵਿੱਚ ਨੁਕਸਾਨੀ ਗਈ ਸੀ।
ਇਹ ਵੀ ਪੜ੍ਹੋ: Punjab: ਹੈਂ! ਪੋਤਾ ਹੋਣ 'ਤੇ ਨੱਚਦੀ ਦਾਦੀ ਵੀ ਬਣ ਗਈ ਮਾਂ, ਹੱਕਾ-ਬੱਕਾ ਰਹਿ ਗਿਆ ਪੂਰਾ ਪਰਿਵਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8