ਸਸਕਾਰ ਤੋਂ ਪਰਤਦੇ ਰਿਸ਼ਤੇਦਾਰਾਂ ਨਾਲ ਵਾਪਰਿਆ ਭਿਆਨਕ ਹਾਦਸਾ, ਸਵਿਫਟ-ਟਾਟਾ ਪਿਕਅੱਪ ਵਿਚਾਲੇ ਹੋਈ ਟੱਕਰ

Tuesday, Jan 31, 2023 - 04:39 AM (IST)

ਸੁਲਤਾਨਪੁਰ ਲੋਧੀ (ਧੀਰ)- ਸੁਲਤਾਨਪੁਰ ਲੋਧੀ-ਕਪੂਰਥਲਾ ਰੋਡ ’ਤੇ ਸਵਿਫਟ ਡਿਜ਼ਾਇਰ ਤੇ ਪਿਕਅੱਪ ਟਾਟਾ 407 ਗੱਡੀ ਵਿਚਕਾਰ ਭਿਆਨਕ ਹਾਦਸਾ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਹਾਦਸੇ ਦੀਆਂ ਸੀ. ਸੀ. ਟੀ. ਵੀ. ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੌਰਾਨ ਦੋਵੇਂ ਧਿਰਾਂ ਦੇ 12 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਦਾ ਸਿਵਲ ਹਸਪਤਾਲ ਕਪੂਰਥਲਾ ਵਿਖੇ ਇਲਾਜ ਚੱਲ ਰਿਹਾ ਹੈ। ਇਨ੍ਹਾਂ ’ਚ ਔਰਤਾਂ ਵੀ ਸਾਮਲ ਹਨ, ਜਿਨ੍ਹਾਂ ਨੂੰ ਇਲਾਜ ਲਈ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਵਾਹਨਾਂ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ - ਫ਼ੌਜੀ ਦੀ ਛਾਤੀ ’ਚ ਧੜਕੇਗਾ ਸਬਜ਼ੀ ਵਾਲੇ ਦਾ ਦਿਲ, ਵਿਸ਼ੇਸ਼ ਜਹਾਜ਼ ਰਾਹੀਂ ਭੇਜਿਆ ਪੁਣੇ

ਜਾਣਕਾਰੀ ਅਨੁਸਾਰ ਟਾਟਾ 407 ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਜਾ ਰਹੀ ਸੀ ਤੇ ਉਸ ’ਚ 15, 20 ਲੋਕ ਸਵਾਰ ਸਨ। ਇਹ ਮਖੂ ਤੋਂ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਅੰਤਿਮ ਸੰਸਕਾਰ ਤੋਂ ਵਾਪਸ ਪਰਤ ਰਹੇ ਸਨ। ਜਦੋਂ ਇਹ ਪਿੰਡ ਡਡਵਿੰਡੀ ਦੇ ਪੈਟਰੋਲ ਪੰਪ ਨੇਡ਼ੇ ਪੁੱਜੇ ਤਾਂ ਕਪੂਰਥਲਾ ਵੱਲੋਂ ਆ ਰਹੀ ਸਵਿਫਟ ਡਿਜ਼ਾਇਰ ਨਾਲ ਟਕਰਾ ਗਈ। ਦੂਜੇ ਪਾਸੇ ਸਵਿਫਟ ਡਿਜ਼ਾਇਰ ਦਾ ਡਰਾਈਵਰ ਅੰਕੁਰ ਛਾਬਰੀਆ ਪੁੱਤਰ ਜੈ ਕਿਸ਼ਨ ਵਾਸੀ ਜਲੰਧਰ ਸੁਲਤਾਨਪੁਰ ਲੋਧੀ ਸਪੇਅਰ ਪਾਰਟਸ ਡਿਲੀਵਰ ਕਰਨ ਆਇਆ ਸੀ ਤੇ ਦੋਵਾਂ ਵਾਹਨਾਂ ਵਿਚਕਾਰ ਆਹਮੋ-ਸਾਹਮਣੇ ਟੱਕਰ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਦੁਕਾਨ ਤੋਂ ਚੀਜ਼ ਲੈਣ ਗਈ 14 ਸਾਲਾ ਬੱਚੀ ਨਾਲ ਜਬਰ-ਜ਼ਿਨਾਹ, ਪਿੰਡ ਦੇ 2 ਨੌਜਵਾਨਾਂ ਨੇ ਕੀਤਾ ਕਾਰਾ

ਉੱਥੇ ਹੀ ਸਿਵਲ ਹਸਪਤਾਲ ਕਪੂਰਥਲਾ ’ਚ ਪ੍ਰਦੀਪ ਸ਼ਰਮਾ ਪੁੱਤਰ ਜਗਦੀਪ ਸ਼ਰਮਾ ਵਾਸੀ ਜਲੰਧਰ, ਚਾਲਕ ਮਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਕਪੂਰਥਲਾ, ਅਮਨਦੀਪ ਕੌਰ ਪਤਨੀ ਦਿਆਲਚੰਦ, ਪਰਮਜੀਤ ਕੌਰ ਪਤਨੀ ਬਲਦੇਵ ਸਿੰਘ, ਕਮਲੇਸ਼ ਰਾਣੀ ਪਤਨੀ ਅਮਰਜੀਤ ਸਿੰਘ, ਕੌਸ਼ਲਿਆ ਰਾਣੀ ਪਤਨੀ ਮਹਿੰਦਰ ਕੁਮਾਰ, ਬਲਵਿੰਦਰ ਸਿੰਘ ਪੁੱਤਰ ਸਰਬਜੀਤ ਸਿੰਘ, ਆਸ਼ਾ ਰਾਣੀ ਪਤਨੀ ਮੋਹਨ ਲਾਲ, ਬੀਰੋ ਪਤਨੀ ਗੁਲਜਾਰ ਸਿੰਘ, ਜੋਗਿੰਦਰ ਕੌਰ ਪਤਨੀ ਦਿਲਬਾਗ ਸਿੰਘ ਵਾਸੀ ਸ਼ੇਖੂਪੁਰ ਸ਼ਾਮਲ ਹਨ। ਜਦਕਿ ਸਵਿਫਟ ਡਿਜ਼ਾਇਰ ਦੇ ਡਰਾਈਵਰ ਅੰਕੁਰ ਛਾਬਰੀਆ ਪੁੱਤਰ ਜੈ ਕਿਸ਼ਨ ਵਾਸੀ ਜਲੰਧਰ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਕਾਰਾਂ ਦੀ ਆਹਮੋ-ਸਾਹਮਣੀ ਟੱਕਰ 'ਚ ਜ਼ਖ਼ਮੀ ਹੋਇਆ ਵਿਅਕਤੀ, ਹਸਪਤਾਲ 'ਚ ਡਾਕਟਰ ਨਾ ਹੋਣ ਕਾਰਨ ਹੋਈ ਮੌਤ

ਦੂਜੇ ਪਾਸੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਐੱਸ. ਆਈ. ਸੁਬੇਗ ਸਿੰਘ ਨੇ ਦੱਸਿਆ ਕਿ ਪੁਲਸ ਨੇ ਰਾਹਗੀਰਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖਲ ਕਰਵਾਇਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਤੇ ਡਾਕਟਰਾਂ ਨੇ ਜ਼ਖਮੀਆਂ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News