ਮੋਹਾਲੀ ''ਚ ਵਾਪਰਿਆ ਭਿਆਨਕ ਹਾਦਸਾ, ਮੰਜ਼ਰ ਬਿਆਨ ਕਰਦੀਆਂ ਤਸਵੀਰਾਂ

Friday, Mar 13, 2020 - 03:30 PM (IST)

ਮੋਹਾਲੀ ''ਚ ਵਾਪਰਿਆ ਭਿਆਨਕ ਹਾਦਸਾ, ਮੰਜ਼ਰ ਬਿਆਨ ਕਰਦੀਆਂ ਤਸਵੀਰਾਂ

ਮੋਹਾਲੀ (ਰਾਣਾ, ਨਿਆਮੀਆਂ) : ਮੋਹਾਲੀ ਦੇ ਟੀ. ਡੀ. ਆਈ. ਰੋਡ 'ਤੇ ਸ਼ੁੱਕਰਵਾਰ ਨੂੰ ਦਰਦਨਾਕ ਹਾਦਸਾ ਵਾਪਰਨ ਕਾਰਨ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 2 ਲੋਕ ਗੰਭੀਰ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਾਇਆ ਗਿਆ।

PunjabKesari

ਜਾਣਕਾਰੀ ਮੁਤਾਬਕ ਟੀ. ਡੀ. ਆਈ. ਰੋਡ 'ਤੇ ਗਗਨ ਨਾਂ ਦਾ ਵਿਅਕਤੀ ਕਰੂਜ਼ ਕਾਰ ਚਲਾ ਰਿਹਾ ਸੀ। ਕਾਰ ਦੀ ਰਫਤਾਰ ਤੇਜ਼ ਹੋਣ ਕਾਰਨ ਇਹ ਆਪਣਾ ਸੰਤੁਲਨ ਗੁਆ ਬੈਠੀ ਅਤੇ ਸੜਕ 'ਤੇ ਲੱਗੀ ਰੇਲਿੰਗ ਨਾਲ ਟਕਰਾਉਂਦਿਆਂ ਸੜਕ ਦੇ ਦੂਜੇ ਪਾਸੇ ਜਾ ਲੱਗੀ।

PunjabKesari

ਕਾਰ ਦੀ ਲਪੇਟ 'ਚ ਇਕ ਮੋਟਰਸਾਈਕਲ ਅਤੇ ਉਸ ਦੇ ਪਿੱਛੇ ਆ ਰਿਹਾ ਟਰੱਕ, ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪੇਪਰ ਤਰਨਤਾਰਨ ਲੈ ਕੇ ਜਾ ਰਿਹਾ ਸੀ, ਵੀ ਆ ਗਿਆ।

PunjabKesari

ਇਸ ਦੌਰਾਨ ਵਾਹਨਾਂ 'ਚ ਸਵਾਰ 3 ਲੋਕ ਬੁਰੀ ਤਰ੍ਹਾਂ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਾਇਆ ਗਿਆ। ਇਲਾਜ ਦੌਰਾਨ ਜ਼ਖਮੀਆਂ 'ਚੋਂ ਇਕ ਵਿਅਕਤੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਜੰਮੂ ਤੋਂ ਅੰਮ੍ਰਿਤਸਰ ਆ ਰਹੀ ਟੂਰਿਸਟ ਬੱਸ ਪਲਟੀ 1 ਦੀ ਮੌਤ, 18 ਜ਼ਖਮੀਂ (ਵੀਡੀਓ)


author

Babita

Content Editor

Related News