ਕਾਰ ਦੀ ਟੱਕਰ ਨਾਲ ਬਾਈਕ ਸਵਾਰ ਵਿਦਿਆਰਥੀ ਦੀ ਮੌਤ

Friday, Aug 09, 2019 - 11:09 AM (IST)

ਕਾਰ ਦੀ ਟੱਕਰ ਨਾਲ ਬਾਈਕ ਸਵਾਰ ਵਿਦਿਆਰਥੀ ਦੀ ਮੌਤ

ਚੰਡੀਗੜ੍ਹ (ਸੰਦੀਪ) : ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਪੀ. ਯੂ. ਦੇ ਬੀ. ਏ. ਫਾਈਨਲ ਯੀਅਰ ਦੇ ਵਿਦਿਆਰਥੀ ਪਿੰਜੌਰ ਵਾਸੀ ਸ਼ੁਭਮ ਸ਼ਰਮਾ (26) ਦੀ ਮੌਤ ਹੋ ਗਈ। ਹਾਦਸਾ ਟ੍ਰਾਂਸਪੋਰਟ ਲਾਈਟ ਪੁਆਇੰਟ ਨੇੜੇ ਬੁੱਧਵਾਰ ਸਵੇਰੇ ਉਸ ਸਮੇਂ ਹੋਇਆ, ਜਦੋਂ ਸ਼ੁਭਮ ਮੋਟਰਸਾਈਕਲ 'ਤੇ ਪੀ. ਯੂ. ਜਾ ਰਿਹਾ ਸੀ। ਸੈਕਟਰ-26 ਥਾਣਾ ਪੁਲਸ ਨੇ ਜਾਂਚ ਦੇ ਆਧਾਰ 'ਤੇ ਅਣਪਛਾਤੇ ਮੋਟਰਸਾਈਕਲ ਚਾਲਕ ਖਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਚਾਲਕ ਦੀ ਪਛਾਣ ਲਈ ਪੁਲਸ ਟ੍ਰਾਂਸਪੋਰਟ ਲਾਈਟ ਪੁਆਇੰਟ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਘਾਲ ਰਹੀ ਹੈ।
ਪੁਲਸ ਨੇ ਪਹੁੰਚਾਇਆ ਪੀ. ਜੀ. ਆਈ.
ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਕਰੀਬ 9.30 ਵਜੇ ਪੁਲਸ ਨੂੰ ਰੇਲਵੇ ਲਾਈਟ ਪੁਆਇੰਟ ਦੇ ਅੱਗੇ ਸੁਖਨਾ ਬ੍ਰਿਜ ਅਤੇ ਟ੍ਰਾਂਸਪੋਰਟ ਲਾਈਟ ਪੁਆਇੰਟ ਵਿਚਕਾਰ ਮੱਧ ਮਾਰਗ 'ਤੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ। ਪੁਲਸ ਪਹੁੰਚੀ ਤਾਂ ਉਥੇ ਲਹੂ-ਲੁਹਾਨ ਹਾਲਤ 'ਚ ਪਏ ਸ਼ੁਭਮ ਨੂੰ ਪੀ. ਜੀ. ਆਈ. ਪਹੁੰਚਾਇਆ ਗਿਆ, ਜਿਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸਿਰ ਤੋਂ ਨਿਕਲਿਆ ਹੈਲਮੇਟ
ਮੌਕੇ 'ਤੇ ਮੌਜੂਦ ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਜਿਸ ਸਮੇਂ ਸ਼ੁਭਮ ਮੋਟਰਸਾਈਕਲ 'ਤੇ ਜਾ ਰਿਹਾ ਸੀ, ਉਸੇ ਸਮੇਂ ਅਚਾਨਕ ਪਿੱਛੋਂ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਉਸ ਨਾਲ ਟਕਰਾਉਂਦੇ ਹੋਏ ਉਥੋਂ ਨਿਕਲ ਗਿਆ, ਜਿਸ ਕਾਰਨ ਸ਼ੁਭਮ ਸੰਤੁਲਨ ਗੁਆ ਬੈਠਾ ਅਤੇ ਉਸ ਦਾ ਮੋਟਰਸਾਈਕਲ ਫੁੱਟਪਾਥ ਨਾਲ ਟਕਰਾ ਗਿਆ, ਜਿਸ ਨਾਲ ਉਹ ਸੜਕ 'ਤੇ ਡਿੱਗ ਗਿਆ। ਸੜਕ 'ਤੇ ਡਿੱਗਦੇ ਹੀ ਸਿਰ 'ਤੇ ਪਾਇਆ ਉਸ ਦਾ ਹੈਲਮੇਟ ਨਿਕਲ ਗਿਆ ਅਤੇ ਸਿਰ ਸੜਕ ਨਾਲ ਟਕਰਾਉਣ ਨਾਲ ਉਹ ਲਹੁ-ਲੂਹਾਨ ਹੋ ਗਿਆ, ਜਿਸ ਨੂੰ ਦੇਖ ਲੋਕਾਂ ਨੇ ਇਸ ਗੱਲ ਦੀ ਸੂਚਨਾ ਪੁਲਸ ਕੰਟਰੋਲ ਰੂਮ 'ਤੇ ਦਿੱਤੀ ਸੀ।
 


author

Babita

Content Editor

Related News