ਪੈਟਰੋਲ ਨਾਲ ਭਰਿਆ ਕੈਂਟਰ ਨਾਲੇ ''ਚ ਪਲਟਿਆ, ਦੇਖੋ ਹਾਦਸੇ ਦੀਆਂ ਤਸਵੀਰਾਂ
Wednesday, Dec 20, 2017 - 10:07 AM (IST)

ਤਲਵੰਡੀ ਸਾਬੋ (ਮੁਨੀਸ਼) : ਬਠਿੰਡਾ ਮੋਰ ਰੋਡ 'ਤੇ ਪਿੰਡ ਕੋਰਟ ਫੱਤਾ ਦੇ ਨੇੜੇ ਬੀਤੀ ਰਾਤ ਪੈਟਰੋਲ ਨਾਲ ਭਰਿਆ ਹੋਇਆ ਕੈਂਟਰ ਨਾਲੇ 'ਚ ਪਲਟ ਗਿਆ ਪਰ ਇਸ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਹ ਹਾਦਸਾ ਕਰੀਬ ਇਕ ਵਜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇਹ ਕੈਂਟਰ ਬਠਿੰਡਾ ਤੋਂ ਚੰਡੀਗੜ੍ਹ ਜਾ ਰਿਹਾ ਸੀ।