ਅੰਮ੍ਰਿਤਸਰ 'ਚ ਵਾਪਰਿਆ ਦਰਦਨਾਕ ਹਾਦਸਾ, ਬੇਕਾਬੂ ਹੋਈ ਨਿੱਜੀ ਬੱਸ ਨੇ ਗਾਰਡ ਨੂੰ ਕੁਚਲਿਆ

Sunday, Oct 23, 2022 - 10:38 AM (IST)

ਅੰਮ੍ਰਿਤਸਰ 'ਚ ਵਾਪਰਿਆ ਦਰਦਨਾਕ ਹਾਦਸਾ, ਬੇਕਾਬੂ ਹੋਈ ਨਿੱਜੀ ਬੱਸ ਨੇ ਗਾਰਡ ਨੂੰ ਕੁਚਲਿਆ

ਅੰਮ੍ਰਿਤਸਰ (ਗੁਰਿੰਦਰ) : ਇੱਥੇ ਵੇਰਕਾ ਬਾਈਪਾਸ ਦੇ ਨਜ਼ਦੀਕ ਬੀ. ਆਰ. ਟੀ. ਐੱਸ ਦੇ ਪੁਲ ਤੋਂ ਹੇਠਾਂ ਉਤਰਦੇ ਹੋਏ ਇੱਕ ਨਿੱਜੀ ਬੱਸ ਆਪਣਾ ਸੰਤੁਲਨ ਗੁਆ ਬੈਠੀ। ਬੱਸ ਨੇ ਬੇਕਾਬੂ ਹੋ ਕੇ ਬੀ. ਆਰ. ਟੀ. ਐੱਸ. ਦੇ ਗਾਰਡ ਨੂੰ ਕੁਚਲ ਦਿੱਤਾ। ਫਿਲਹਾਲ ਗਾਰਡ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 5G ਸੇਵਾ ਜਲਦ ਹੋਵੇਗੀ ਸ਼ੁਰੂ, ਤਿਆਰੀ 'ਚ ਲੱਗੀਆਂ ਦੂਰਸੰਚਾਰ ਕੰਪਨੀਆਂ

ਉੱਥੇ ਇਸ ਬੱਸ ਨਾਲ 3 ਹੋਰ ਗੱਡੀਆਂ ਵੀ ਨੁਕਸਾਨੀਆਂ ਗਈਆਂ ਹਨ। ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਸਮੇਂ 'ਤੇ ਅੰਮ੍ਰਿਤਸਰ 'ਚ ਬੀ. ਆਰ. ਟੀ. ਐੱਸ. ਪ੍ਰਾਜੈਕਟ ਦੀ ਨਿਰਮਾਣ ਕੀਤਾ ਗਿਆ ਸੀ ਅਤੇ ਇਹ ਨਿਰਮਾਣ ਇਸ ਕਰਕੇ ਕੀਤਾ ਗਿਆ ਸੀ ਤਾਂ ਜੋ ਸਕੂਲ-ਕਾਲਜਾਂ ਦੇ ਬੱਚੇ ਅਤੇ ਜੋ ਬਚੇ ਨੌਕਰੀ ਪੇਸ਼ਾ ਕਰਦੇ ਹਨ, ਉਨ੍ਹਾਂ ਨੂੰ ਸਹੂਲਤ ਮਿਲ ਸਕੇ ਪਰ ਇਸ ਪ੍ਰਾਜੈਕਟ 'ਚ ਆਮ ਤੌਰ 'ਤੇ ਨਿੱਜੀ ਗੱਡੀਆਂ ਚੱਲਦੀਆਂ ਹੋਈਆਂ ਨਜ਼ਰ ਆਉਂਦੀਆਂ ਹਨ ਪਰ ਉਨ੍ਹਾਂ 'ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। 
ਇਹ ਵੀ ਪੜ੍ਹੋ : ਲੁਧਿਆਣਾ 'ਚ ਦੀਵਾਲੀ 'ਤੇ ਪਟਾਕੇ ਚਲਾਉਣ ਨੂੰ ਲੈ ਕੇ ਜਾਰੀ ਹੋਏ ਇਹ ਹੁਕਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News