ਪੱਟੀ ''ਚ ਦਰਦਨਾਕ ਹਾਦਸਾ, ਗੈਸ ਚੜ੍ਹਨ ਨਾਲ ਦੋ ਮਜ਼ਦੂਰਾਂ ਦੀ ਮੌਤ

04/30/2017 6:23:32 PM

ਪੱਟੀ (ਪਾਠਕ) : ਐਤਵਾਰ ਸਵੇਰੇ ਪੱਟੀ ਸ਼ਹਿਰ ਵਿਚ ਬੱਸ-ਸਟੈਡ ਦੇ ਨੇੜੇ ਸੀਵਰੇਜਮੈਨਾ ਦੀ ਗੈਸ ਚੜਨ ਕਰਕੇ ਮੌਤ ਹੋ ਗਈ। ਸਵੇਰੇ ਲਗਭਗ 10-15 ''ਤੇ ਬੱਸ–ਸਟੈਡ ਪੱਟੀ ਨੇੜੇ ਸੀਵਰੇਜਮੈਨ ਸੀਵਰੇਜ ਅੰਦਰ ਗਏ ਸਨ ਤੇ ਅੰਦਰ ਜਾਂਦੇ ਹੀ ਉਨ੍ਹਾਂ ਨੂੰ ਗੈਸ ਚੜ ਗਈ ਤੇ ਉਨ੍ਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਜਿਸ ਵਿਚ ਕਰੀਬ ਅੱਧਾ ਘੰਟਾ ਲੱਗ ਗਿਆ ਜਦੋਂ ਤਕ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਤਾਂ ਉਦੋਂ ਤਕ ਦੋਵਾਂ ਦੀ ਮੌਤ ਹੋ ਚੁੱਕੀ ਸੀ ਫਿਰ ਵੀ ਉਨ੍ਹਾਂ ਨੂੰ ਸੰਧੂ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕਾਂ ਦੀ ਪਛਾਣ ਅਮਨ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ ਵਾਰਡ ਨੰ 10 ਤੇ ਕਾਕਾ ਪੁੱਤਰ ਸਾਧਾ ਸਿੰਘ ਵਾਸੀ ਵਾਰਡ ਨੰ 7 ਪੱਟੀ ਵੱਜੋਂ ਹੋਈ ਹੈ। ਦੋਵੇਂ ਨਗਰ ਕੌਸਲ ਪੱਟੀ ਦੇ ਠੇਕੇਦਾਰ ਨਾਲ ਪ੍ਰਾਈਵੇਟ ਨੌਕਰੀ ਕਰਦੇ ਸਨ। ਵਿਧਾਇਕ ਪੱਟੀ ਹਰਕਿੱਦਰ ਸਿੰਘ ਗਿੱਲ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁਖ ਦਾ ਪ੍ਰਗਟਾਵਾ ਕੀਤਾ ਤੇ ਡੀ. ਸੀ. ਤਰਨਤਾਰਨ ਨਾਲ ਫੋਨ ''ਤੇ ਗੱਲਬਾਤ ਕਰਨ ਉਪਰੰਤ ਪੀੜਤ ਪਰਿਵਾਰਾਂ ਨੂੰ 25-25 ਹਜ਼ਾਰ ਰੁਪਏ ਦੀ ਸਰਕਾਰੀ ਸਹਾਇਤਾ ਦੇਣ ਤੇ ਸਰਕਾਰੀ ਸਹਾਇਤਾ ਲਈ ਕੇਸ ਮੁੱਖ ਮੰਤਰੀ ਕੋਲ ਭੇਜ ਕੇ ਕਦਦ ਦਿਵਾਉਣ ਦਾ ਭਰੋਸਾ ਦਿੱਤਾ।


Gurminder Singh

Content Editor

Related News