ਸੰਘਣੀ ਧੁੰਦ ਕਾਰਣ ਵਾਪਰਿਆ ਭਿਆਨਕ ਸੜਕ ਹਾਦਸਾ, ਬੀਬੀ ਦੀ ਮੌਤ

01/25/2021 11:19:04 PM

ਦੋਰਾਹਾ,(ਵਿਨਾਇਕ)- ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਪਰਿਵਾਰ ਸਮੇਤ ਪਟਿਆਲਾ ਤੋਂ ਮੱਥਾ ਟੇਕਣ ਜਾ ਰਹੇ ਇਕ ਸ਼ਰਧਾਲੂ ਪਰਿਵਾਰ ਦੀ ਕਾਰ ਧੁੰਦ ਕਾਰਣ ਜੀ. ਟੀ. ਰੋਡ ’ਤੇ ਪਿੰਡ ਰਾਜਗੜ੍ਹ ਫਲਾਈਓਵਰ ਪੁਲ ਨੇੜੇ ਖੜ੍ਹੇ ਟਰੱਕ ਪਿੱਛੇ ਜਾ ਟਕਰਾਈ।

PunjabKesari

ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਦਰਸ਼ਨ ਸਿੰਘ (58) ਪੁੱਤਰ ਨਰੰਜਣ ਸਿੰਘ ਵਾਸੀ ਨਿਊ ਬਿਸ਼ਨ ਨਗਰ, ਪਟਿਆਲਾ, ਆਪਣੀ ਪਤਨੀ ਧਰਵਿੰਦਰ ਕੌਰ, ਲੜਕੇ ਸਿਮਰਪ੍ਰੀਤ ਸਿੰਘ, ਲੜਕੀ ਸੁਖਪ੍ਰੀਤ ਕੌਰ ਅਤੇ ਉਸਦੀ ਸਹੇਲੀ ਸਾਨਾ ਸਮੇਤ ਪਟਿਆਲਾ ਤੋਂ ਸਵੇਰੇ 6 ਵਜੇ ਅੰਮ੍ਰਿਤਸਰ ਸਾਹਿਬ ਮੱਥਾ ਟੇਕਣ ਲਈ ਆਪਣੀ ਕਾਰ ਵਿਚ ਸਵਾਰ ਹੋ ਕੇ ਚੱਲੇ ਸਨ। ਇਸ ਹਾਦਸੇ ’ਚ ਕਾਰ ਸਵਾਰ ਇਕ ਬੀਬੀ ਦੀ ਮੌਤ ਹੋ ਗਈ, ਜਦਕਿ 2 ਬੀਬੀਆਂ ਸਮੇਤ 4 ਵਿਅਕਤੀ ਜ਼ਖਮੀ ਹੋ ਗਏ।

PunjabKesariਜ਼ਖਮੀਆਂ ਨੂੰ ਇਲਾਜ ਲਈ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ। ਪੁਲਸ ਨੇ ਦੋਸ਼ੀ ਟਰੱਕ ਚਾਲਕ ਸੁਖਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਗੁਰਦਾਸਪੁਰ ਵਿਰੁੱਧ ਕੇਸ ਦਰਜ ਕਰਕੇ ਮ੍ਰਿਤਕਾਂ ਦੀ ਲਾਸ਼ਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਲੁਧਿਆਣਾ ਤੋਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਨੂੰ ਉਸਦੇ ਵਾਰਸਾ ਹਵਾਲੇ ਕਰ ਦਿੱਤਾ।


Bharat Thapa

Content Editor

Related News