ਟਰਾਲੇ ਤੇ 407 ਗੱਡੀ ਦੀ ਟੱਕਰ ਦੌਰਾਨ ਇਕ ਦੀ ਮੌਤ

06/10/2018 1:34:23 AM

ਪੱਟੀ,   (ਸੌਰਭ)-  ਪਿੰਡ ਨੱਥੂ ਚੱਕ ਵਿਖੇ ਇਕ ਟਰਾਲਾ ਅਤੇ 407 ਗੱਡੀ ਦੀ ਆਪਸੀ ਟੱਕਰ ਦੌਰਾਨ ਇਕ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਿਵਲ ਹਸਪਤਾਲ ਪੱਟੀ ਵਿਖੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਰਹੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਤਰਸੇਮ ਮੋਂਗਾ ਪੁੱਤਰ ਸ਼ੋਕਰਨ ਦਾਸ ਮੋਂਗਾ ਵਾਸੀ ਮੱਖੂ ਜੋ ਅੰਮ੍ਰਿਤਸਰ ਵਿਖੇ ਸਬਜ਼ੀ ਮੰਡੀ ਵਿਚ ਸਾਮਾਨ ਦੇ ਕੇ ਵਾਪਸ ਆ ਰਿਹਾ ਸੀ ਅਤੇ ਬਠਿੰਡਾ ਪਾਸੇ ਤੋਂ ਬਹੁਤ ਤੇਜ਼ ਰਫਤਾਰ ਵਿਚ ਆ ਰਹੇ ਟਰਾਲੇ ਨੇ ਤਰਸੇਮ ਮੋਂਗਾ ਦੀ 407 ਗੱਡੀ ਨੂੰ ਟੱਕਰ ਮਾਰੀ। ਇਸ ਦੌਰਾਨ ਤਰਸੇਮ ਮੋਂਗਾ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਮੋਗੇ ਹਸਪਤਾਲ ਪਹੁੰਚਾਇਆ ਗਿਆ ਜਿਥੇ ਡਾਕਟਰੀ ਇਲਾਜ ਸਹੀ ਨਾ ਹੋਣ ਕਰਕੇ ਉਸ ਦੀ ਮੌਤ ਹੋ ਗਈ। ਇਸ ਮੌਕੇ ਪੁਲਸ ਵੱਲੋਂ ਟਰਾਲੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News