ਤਰਨਤਾਰਨ ''ਚ ਵੱਡੀ ਵਾਰਦਾਤ : ਜਾਨੋਂ ਮਾਰਨ ਦੀ ਨੀਅਤ ਨਾਲ ਵਿਅਕਤੀ ''ਤੇ ਚਲਾ ''ਤੀ ਗੋਲੀ, 5 ਖਿਲਾਫ FIR
Monday, Nov 16, 2026 - 08:31 AM (IST)
ਤਰਨਤਾਰਨ (ਰਮਨ) - ਤਰਨਤਾਰਨ ਦੇ ਪੱਟੀ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਵਿਅਕਤੀ ਨੂੰ ਜਾਨ ਤੋਂ ਮਾਰਨ ਦੀ ਨੀਅਤ ਨਾਲ ਫਾਇਰ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਮਾਮਲੇ ਦੇ ਸਬੰਧ ਵਿਚ ਥਾਣਾ ਸਿਟੀ ਪੱਟੀ ਦੀ ਪੁਲਸ ਨੇ 5 ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਉਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ਿਵਦੀਪ ਸਿੰਘ ਪੁੱਤਰ ਕਿਸ਼ਨ ਗੋਪਾਲ ਵਾਸੀ ਵਾਰਡ ਨੰਬਰ-ਸੱਤ ਪੱਟੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮਿਤੀ 13.11.2026 ਨੂੰ 09.40 ਵਜੇ ਰਾਤ ਸਮੇਂ ਜਦੋਂ ਆਪਣੇ ਘਰ ਵਿਚ ਮੌਜੂਦ ਸੀ ਕਿ ਅਚਾਨਕ ਇਕ ਹਵਾਈ ਫਾਇਰ ਹੋਣ ਦੀ ਆਵਾਜ਼ ਸੁਣੀ।
ਇਹ ਵੀ ਪੜ੍ਹੋ: ‘ਗੁੱਸੇ ਅਤੇ ਸ਼ੱਕੀ ਸੁਭਾਅ’ ਦੇ ਹੁੰਦੇ ਹਨ ਇਸ ਅੱਖਰ ਵਾਲੇ ਲੋਕ, ਜਾਣੋ ਇਨ੍ਹਾਂ ਦੀਆਂ ਹੋਰ ਦਿਲਚਸਪ ਗੱਲਾਂ
ਇਸ ਦੌਰਾਨ ਜਦੋਂ ਘਰ ਦੇ ਬਾਹਰ ਵੇਖਿਆ ਤਾਂ ਤਿੰਨ ਵਿਅਕਤੀ ਇਕ ਸਪਲੈਂਡਰ ਮੋਟਰਸਾਈਕਲ ਬਿਨਾਂ ਨੰਬਰੀ, ਜਿਸਦਾ ਰੰਗ ਕਾਲਾ ਜਿਨ੍ਹਾਂ ’ਚ ਉਹ ਦੋ ਵਿਅਕਤੀਆਂ ਨੂੰ ਪਹਿਚਾਣਦਾ ਹੈ। ਇਕ ਵਿਅਕਤੀ ਜਿਸਦਾ ਨਾਮ ਰਣਜੀਤ ਸਿੰਘ ਉਰਫ ਲੱਡੀ ਪੁੱਤਰ ਜਰਨੈਲ ਸੀ, ਨੇੜੇ ਜਵਾਲਾ ਜੋਤੀ ਮੰਦਰ ਵਾਰਡ ਨੰਬਰ-4 ਪੱਟੀ ਮੁਸੱਲਾ ਪਿਸਟਲ ਅਤੇ ਦੂਸਰੇ ਵਿਅਕਤੀ ਦਾ ਨਾਮ ਮਨੀ ਉਰਫ ਕੱਟਾ ਪੁੱਤਰ ਪਰਮਜੀਤ ਸਿੰਘ ਵਾਸੀ ਪੱਟੀ ਮੁਸੱਲਾ ਦਾਤਰ। ਤੀਸਰਾ ਵਿਅਕਤੀ, ਜੋ ਮੋਟਰਸਾਈਕਲ ਚਲਾ ਰਿਹਾ ਸੀ, ਨੂੰ ਉਹ ਪਛਾਣਦਾ ਨਹੀਂ। ਮੋਟਰ ਸਾਈਕਲ ਸਪਲੈਂਡਰ ਬਿਨਾਂ ਨੰਬਰੀ ਰੰਗ ਕਾਲਾ ’ਤੇ ਵੀ ਦੋ ਨੌਜਵਾਨ ਸਵਾਰ ਸਨ, ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ, ਹੱਥਾਂ ਵਿਚ ਦਾਤਰ ਸਨ।
ਇਹ ਵੀ ਪੜ੍ਹੋ: ਜਿਊਲਰੀ ਸ਼ੋਅਰੂਮ 'ਚ ਲੁੱਟ ਦੀ ਵੱਡੀ ਵਾਰਦਾਤ! 10 ਕਰੋੜ ਦੇ ਗਹਿਣੇ ਲੈ ਉੱਡੇ ਚੋਰ
ਇਸ ਦੌਰਾਨ ਰਣਜੀਤ ਸਿੰਘ ਉਰਫ ਲੱਡੀ ਨੇ ਲਲਕਾਰਾ ਦੇ ਕੇ ਆਪਣੇ ਦਸਤੀ ਪਿਸਟਲ ਦਾ ਸਿੱਧਾ ਫਾਇਰ ਮਾਰ ਦੇਣ ਦੀ ਨੀਅਤ ਨਾਲ ਉਸ ਵੱਲ ਕੀਤਾ ਤੇ ਮੁਦੱਈ ਹੇਠਾਂ ਬੈਠ ਗਿਆ, ਜੋ ਉਸ ਦੇ ਸਿਰ ਉਪਰ ਦੀ ਲੰਘ ਗਿਆ। ਰਣਜੀਤ ਸਿੰਘ ਉਰਫ ਲੱਡੀ ਨੇ ਮਾਰ ਦੇਣ ਦੀ ਨੀਅਤ ਨਾਲ ਇਕ ਹੋਰ ਫਾਇਰ ਮੁਦੱਈਆ ’ਤੇ ਕੀਤਾ, ਪਿਸਟਲ ਦਾ ਗਲੋਕ ਅੜਨ ਕਰਕੇ ਫਾਇਰ ਨਹੀਂ ਹੋ ਸਕਿਆ। ਜਦੋਂ ਮੁਦਈ ਨੇ ਮਾਰ ਦਿੱਤਾ ਮਾਰ ਦਿੱਤਾ ਦਾ ਰੌਲਾ ਪਾਇਆ ਤਾਂ ਆਂਢ-ਗੁਆਂਢ ਵਿਚ ਕਾਫੀ ਲੋਕ ਇਕੱਠੇ ਹੋ ਗਏ। ਲੋਕਾਂ ਦੇ ਇਕੱਠ ਨੂੰ ਵੇਖਦੇ ਹੋਏ ਉਕਤ ਸਾਰੇ ਯਾਰਬਾਨ ਆਪਣੇ-ਆਪਣੇ ਹਥਿਆਰਾ ਸਮੇਤ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ।
ਇਹ ਵੀ ਪੜ੍ਹੋ: ਮੁੜ ਆਨਲਾਈਨ ਲੱਗਣਗੀਆਂ ਕਲਾਸਾਂ ! GRAP-3 ਹੋਇਆ ਲਾਗੂ, ਸਕੂਲਾਂ ਨੂੰ ਹਾਈਬ੍ਰਿਡ ਮੋਡ 'ਚ ਚਲਾਉਣ ਦੇ ਆਦੇਸ਼
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਪੱਟੀ ਰਵੀ ਸ਼ੇਰ ਸਿੰਘ ਨੇ ਦੱਸਿਆ ਕਿ ਸ਼ਿਵਦੀਪ ਸਿੰਘ ਦੇ ਬਿਆਨਾਂ ਹੇਠ ਰਣਜੀਤ ਸਿੰਘ ਉਰਫ ਲੱਡੀ ਪੁੱਤਰ ਜਰਨੈਲ ਸਿੰਘ ਵਾਸੀ ਪੱਟੀ ਮਣੀ ਉਰਫ ਕੱਟਾ ਪੁੱਤਰ ਪਰਮਜੀਤ ਸਿੰਘ ਵਾਸੀ ਪੱਟੀ ਤੋਂ ਇਲਾਵਾ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਇਨ੍ਹਾਂ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ, ਮਸ਼ੀਨ ਨਾਲ ਗਿਣਨੇ ਪੈਣਗੇ ਪੈਸੇ! ਬਾਬਾ ਵੇਂਗਾ ਨੇ ਕਰ'ਤੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
