ਪੰਜਾਬ 'ਚ ਭਿਆਨਕ ਹਾਦਸਾ: ਵਿਆਹ ਤੋਂ ਪਰਤ ਰਹੇ 2 ਭਰਾਵਾਂ ਦੀ ਮੌਤ

Wednesday, Nov 18, 2026 - 12:33 PM (IST)

ਪੰਜਾਬ 'ਚ ਭਿਆਨਕ ਹਾਦਸਾ: ਵਿਆਹ ਤੋਂ ਪਰਤ ਰਹੇ 2 ਭਰਾਵਾਂ ਦੀ ਮੌਤ

ਸ਼ਾਹਬਾਜ਼ਪੁਰ (ਗੁਰਿੰਦਰਬੀਰ)-ਬੀਤੇ ਕੱਲ੍ਹ ਪੱਟੀ-ਹਰੀਕੇ ਰੋਡ ’ਤੇ ਹੋਏ ਭਿਆਨਕ ਸੜਕ ਹਾਦਸੇ ’ਚ 2 ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਇਕੱਤਰ ਜਾਣਕਾਰੀ ਅਨਸਾਰ ਪਿੰਡ ਸ਼ਾਹਬਾਜਪੁਰ ਦੇ ਵਸਨੀਕ ਗੁਰਵਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ ਬਰਾਤ ’ਚ ਸ਼ਾਮਲ ਹੋਣ ਲਈ ਪੱਟੀ ਨਜ਼ਦੀਕ ਪੈਲਸ ’ਚ ਗਏ ਹੋਏ ਸੀ।

ਇਹ ਵੀ ਪੜ੍ਹੋ- ਸ੍ਰੀ ਦੁਰਗਿਆਣਾ ਮੰਦਰ ਦੀ ਸੁਰੱਖਿਆ 'ਤੇ ਸਵਾਲ! ਧਮਕੀਆਂ ਮਿਲਣ ਦੇ ਬਾਵਜੂਦ...

ਵਿਆਹ ਸਮਾਗਮ ਤੋਂ ਵਾਪਸ ਆਪਣੇ ਪਿੰਡ ਪਰਤਦੇ ਸਮੇਂ ਜਦੋਂ ਉਹ ਪੱਟੀ ਦੇ ਖੇਮਕਰਨ ਚੁੰਗੀ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਸੜਕ ’ਤੇ ਖੜ੍ਹੇ ਟਰੱਕ ਨਾਲ ਟਕਰਾ ਗਈ। ਜਿਸ ਦੌਰਾਨ ਕਾਰ ’ਚ ਸਵਾਰ ਗੁਰਵਿੰਦਰ ਸਿੰਘ ਸਪੁੱਤਰ ਹਰਭਜਨ ਸਿੰਘ ਅਤੇ ਸੁਖਜਿੰਦਰ ਸਿੰਘ ਸਪੁੱਤਰ ਨਿਰਵੈਰ ਸਿੰਘ ਵਾਸੀ ਪਿੰਡ ਸ਼ਾਹਬਾਜਪੁਰ ਦੀ ਮੌਕੇ ’ਤੇ ਮੌਤ ਹੋ ਗਈ, ਜੋ ਕਿ ਦੋਵੇਂ ਚਚੇਰੇ ਭਰਾ ਸਨ। ਕਾਰ ’ਚ ਬੈਠੇ ਹਰਮਨ ਸਿੰਘ ਅਤੇ ਸਤਨਪਾਲ ਸਿੰਘ, ਅਰਸ਼ ਸਿੰਘ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ- ਨਗਰ ਸੁਧਾਰ ਟਰੱਸਟਾਂ ’ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਕਈ ਅਧਿਕਾਰੀਆਂ ਦੇ ਤਬਾਦਲੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News