2 ਦਿਨ ਬਿਜਲੀ ਰਹੇਗੀ ਬੰਦ ! ਪੰਜਾਬ ਦੇ ਇਨ੍ਹਾਂ ਇਲਾਕਿਆਂ ’ਚ ਲੱਗੇਗਾ ਲੰਬਾ Power Cut
Thursday, Nov 19, 2026 - 09:10 PM (IST)
ਜਲੰਧਰ (ਵੈੱਬ ਡੈਸਕ) - ਪੰਜਾਬ ਦੇ ਕਈ ਇਲਾਕਿਆਂ ਵਿਚ ਅੱਜ ਯਾਨੀ ਕਿ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ 'ਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਤੇ ਦਿਨ ਢਲਣ ਤਕ ਬਿਜਲੀ ਗੁੱਲ ਰਹੇਗੀ। ਕਈ ਇਲਾਕਿਆਂ ਵਿਚ ਕਈ ਘੰਟਿਆਂ ਤਕ ਪਾਵਰ ਕੱਟ ਲੱਗੇਗਾ। ਪੜ੍ਹੋ ਮੁੱਖ ਇਲਾਕਿਆਂ ਦਾ ਵੇਰਵਾ-
ਜ਼ਰੂਰੀ ਮੁਰੰਮਤ ਕਾਰਨ ਰਾਤ 10 ਵਜੇ ਤੋਂ ਸਵੇਰੇ 4 ਵਜੇ ਤੱਕ ਲਾਈਟ ਬੰਦ ਰਹੇਗੀ
ਮੋਰਿੰਡਾ, (ਅਰਨੌਲੀ): ਬਿਜਲੀ ਦੀ ਜ਼ਰੂਰੀ ਮੁਰੰਮਤ ਤੇ ਨਵੀਆਂ ਤਾਰਾਂ ਪਾਉਣ ਦੇ ਕੰਮ ਕਾਰਨ 20 ਨਵੰਬਰ ਦੀ ਰਾਤ 10 ਵਜੇ ਤੋਂ 21 ਨਵੰਬਰ ਦੀ ਸਵੇਰ 4 ਵਜੇ ਤੱਕ ਸ਼ਹਿਰ ਦੇ ਕੁਝ ਇਲਾਕਿਆਂ ’ਚ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਓ. ਸ਼ਹਿਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਬਿਜਲੀ ਦੀ ਜ਼ਰੂਰੀ ਮੁਰੰਮਤ ਤੇ ਨਵੀਆਂ ਤਾਰਾਂ ਪਾਉਣ ਦੇ ਕੰਮ ਕਾਰਨ 11 ਕੇ.ਵੀ. ਸਿਟੀ ਫੀਡਰ ਤੇ 11 ਕੇ.ਵੀ. ਸ਼ੀਸ਼ ਗੰਜ ਫੀਡਰ ਬੰਦ ਰਹਿਣਗੇ। ਇਸ ਕਾਰਨ ਮੇਨ ਬਾਜ਼ਾਰ, ਮੇਨ ਬਾਜ਼ਾਰ ਨਾਲ ਲੱਗਦੀ ਪੁਰਾਣੀ ਬੱਸ ਸਟੈਂਡ ਰੋਡ, ਲਾਈਟਾਂ ਵਾਲਾ ਚੌਕ, ਸੂਦ ਕਲੋਨੀ ਤੇ ਗਾਰਡਨ ਕਲੋਨੀ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਸਬੰਧਤ ਵਿਭਾਗ ਵੱਲੋਂ ਇਨ੍ਹਾਂ ਇਲਾਕਿਆਂ ਦੇ ਵਸਨੀਕਾਂ ਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਬੰਦ ਰਹਿਣ ਦੇ ਸਮੇਂ ਨੂੰ ਧਿਆਨ ’ਚ ਰੱਖਦਿਆਂ ਪਹਿਲਾਂ ਹੀ ਲੋੜੀਂਦੇ ਪ੍ਰਬੰਧ ਕਰ ਲੈਣ ਤੇ ਵਿਭਾਗ ਨੂੰ ਸਹਿਯੋਗ ਦੇਣ।
66 ਕੇ. ਵੀ. ਗਰਿੱਡ ਭੁੰਨਰਹੇੜੀ ਦੀ ਜ਼ਰੂਰੀ ਮੁਰੰਮਤ
ਭੁੰਨਰਹੇੜੀ, (ਨੌਗਾਵਾਂ)- 66 ਕੇ. ਵੀ. ਗਰਿੱਡ ਭੁੰਨਰਹੇੜੀ ਦੀ ਜ਼ਰੂਰੀ ਮੁਰੰਮਤ ਦੇ ਮੱਦੇਨਜ਼ਰ ਇਸ ਗਰਿੱਡ ਤੋਂ ਚੱਲਣ ਵਾਲੇ 11 ਕੇ. ਵੀ. ਫੀਡਰ ਪਰੋੜ, ਅਲੀਪੁਰ ਆਦਿ ਦੀ 20 ਤੇ 21 ਨਵੰਬਰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਇਨਾਂ ਫੀਡਰਾਂ ਅਧੀਨ ਆਉਂਦੀਆਂ ਬਾਜ਼ਾਰਾਂ ਅਤੇ ਖੇਤੀਬਾੜੀ ਮੋਟਰਾਂ ਸਮੇਤ ਸਾਰੀਆਂ ਬਿਜਲੀ ਲਾਈਨਾਂ ਦੀ ਸਪਲਾਈ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਪ੍ਰਭਾਵਿਤ ਰਹੇਗੀ। ਇਸ ਸਬੰਧੀ ਜਾਣਕਾਰੀ ਉੱਪ ਮੰਡਲ ਦੇਵੀਗੜ੍ਹ ਦੇ ਸਹਾਇਕ ਇੰਜੀਨੀਅਰ ਵੰਡ ਪਾਵਰਕਾਮ ਉੱਪ ਮੰਡਲ ਵੱਲੋਂ ਦਿੱਤੀ ਗਈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਸਮੇਂ ਦੌਰਾਨ ਬਿਜਲੀ ਸਪਲਾਈ ਬੰਦ ਰਹਿਣ ਸਬੰਧੀ ਸਹਿਯੋਗ ਕਰਨ।
11 ਕੇ.ਵੀ. ਬਸ ਬਾਰ-1 ਦੀ ਛਿਮਾਹੀ ਮੈਨਟੀਨੇਂਸ ਕਾਰਨ ਭਲਕੇ ਬਿਜਲੀ ਬੰਦ
ਤਰਨਤਾਰਨ, (ਰਮਨ, ਆਹਲੂਵਾਲੀਆ)-ਐੱਸ. ਐੱਸ. ਈ. 132 ਕੇ.ਵੀ.ਏ. ਤਰਨਤਾਰਨ ਵੱਲੋਂ ਸਬ-ਸਟੇਸ਼ਨ ਵਿਖੇ 11 ਕੇ.ਵੀ. ਬਸ ਬਾਰ-1 ਦੀ ਛਿਮਾਹੀ ਮੈਨਟੀਨੇਂਸ ਲਈ ਸ਼ੱਟ-ਡਾਊਨ ਲਈ ਗਈ ਹੈ, ਜਿਸ ਕਾਰਨ 132 ਕੇ.ਵੀ. ਸਬ ਸ਼ਟੇਸ਼ਨ ਤਰਨਤਾਰਨ ਤੋਂ ਚਲਦੇ 11 ਕੇ.ਵੀ. ਸਿਟੀ-3, ਸਿਟੀ-7 ਅਤੇ ਸਿਵਲ ਹਸਪਤਾਲ ਤਰਨਤਾਰਨ ਦੀ ਬਿਜਲੀ ਸਪਲਾਈ ਮਿਤੀ 21 ਨਵੰਬਰ ਦਿਨ ਸ਼ਨੀਵਾਰ ਨੂੰ ਸਮਾਂ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ, ਇਨ੍ਹਾਂ ਤੋਂ ਚੱਲਦੇ ਇਲਾਕੇ ਸਿਵਲ ਹਸਪਤਾਲ ਤਰਨਤਾਰਨ, ਮੇਜਰ ਜੀਵਨ ਸਿੰਘ ਨਗਰ , ਗੋਲਡਲ ਐਵੀਨਿਊ, ਇਕਬਾਲ ਐਵਿਨਿਊ, ਮਹਿੰਦਰਾ ਐਵੀਨਿਊ, ਗਰੀਨ ਐਵੀਨਿਊ, ਮਹਿੰਦਰਾ ਇਨਕਲੇਵ, ਨਾਨਕਸਰ ਮੁਹੱਲਾ ਬੈਕ ਸਾਈਡ ਸਿਵਲ ਹਸਪਤਾਲ, ਲਾਲੀ ਸ਼ਾਹ ਮੁਹੱਲਾ, ਨਹਿਰੂ ਗੇਟ, ਦੀਪ ਐਵੀਨਿਊ, ਅੰਮ੍ਰਿਤਸਰ ਰੋਡ, ਤਰਨਤਾਰਨ ਅਤੇ ਯੂ. ਪੀ. ਐੱਸ. ਕੈਰੋਂਵਾਲ ਫੀਡਰ ਆਦਿ ਬੰਦ ਰਹਿਣਗੇ। ਇਹ ਸੂਚਨਾ ਇੰਜੀ. ਗੁਰਭੇਜ ਸਿੰਘ ਢਿੱਲੋਂ ਉੱਪ ਮੰਡਲ ਅਫ਼ਸਰ ਸ਼ਹਿਰੀ ਤਰਨਤਾਰਨ, ਇੰਜੀ. ਹਰਭੇਜ ਸਿੰਘ ਜੇ.ਈ ਅਤੇ ਇੰਜੀ. ਕਮਲਪ੍ਰੀਤ ਸਿੰਘ ਜੇ.ਈ. ਨੇ ਦਿੱਤੀ।
