ਤੇਜ਼ ਰਫ਼ਤਾਰ ਟਰੱਕ ਨੇ ਐਕਟਿਵਾ ਨੂੰ ਲਿਆ ਲਪੇਟ ’ਚ, ਚਾਲਕ ਦੀ ਮੌਤ

Monday, Jan 09, 2023 - 01:20 PM (IST)

ਤੇਜ਼ ਰਫ਼ਤਾਰ ਟਰੱਕ ਨੇ ਐਕਟਿਵਾ ਨੂੰ ਲਿਆ ਲਪੇਟ ’ਚ, ਚਾਲਕ ਦੀ ਮੌਤ

ਲੁਧਿਆਣਾ (ਰਾਮ) : ਥਾਣਾ ਮੋਤੀ ਨਗਰ ਅਧੀਨ ਆਉਂਦੇ ਟਰਾਂਸਪੋਰਟ ਨਗਰ ’ਚ ਇਕ ਟਰੱਕ ਚਾਲਕ ਨੇ ਲਾਪਰਵਾਹੀ ਨਾਲ ਟਰੱਕ ਚਲਾਉਂਦੇ ਸਮੇਂ ਐਕਟਿਵਾ ਸਵਾਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਇਸ ਕਾਰਨ ਐਕਟਿਵਾ ਚਾਲਕ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਿਸ ਨੂੰ ਐੱਸ. ਪੀ. ਐੱਸ. ਹਸਪਤਾਲ ਲਿਜਾਇਆ ਗਿਆ। ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਏ. ਐੱਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਲੁਕੇਸ਼ ਕੁਮਾਰ ਪੁੱਤਰ ਅਸ਼ਵਨੀ ਕੁਮਾਰ ਨਿਵਾਸੀ ਨਿਊ ਮਾਧੋਪੁਰੀ ਨੇ ਪੁਲਸ ਦੇ ਕੋਲ ਬਿਆਨ ਦਰਜ ਕਰਵਾਇਆ ਕਿ 6 ਜਨਵਰੀ ਨੂੰ ਟਰਾਂਸਪੋਰਟ ਨਗਰ ’ਚ ਕੱਟ ਨੇੜੇ ਆਪਣੇ ਦੋਸਤ
ਅਨੁਜ ਬਾਂਸਲ ਨਾਲ ਕਾਨਪੁਰੀ ਢਾਬੇ ਤੋਂ ਖਾਣਾ ਖਾ ਕੇ ਆਪਣੀ ਕਾਰ ’ਚ ਆ ਰਹੇ ਸੀ ਤਾਂ ਕੱਟ ਨੇੜੇ ਗਲਤ ਤਰੀਕੇ ਨਾਲ ਪਾਰਕ ਕੀਤੇ ਟਰੱਕ ’ਚ ਇਕ ਐਕਟਿਵਾ ਵੱਜੀ ਹੋਈ ਦਿਖਾਈ ਦਿੱਤੀ ਸੀ। ਇਸ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਟਰੱਕ ਡਰਾਈਵਰ ਨੇ ਜਲਦੀ-ਜਲਦੀ ਕਿਸੇ ਦੀ ਪ੍ਰਵਾਹ ਕੀਤੇ ਬਿਨਾਂ ਮੌਕੇ ਤੋਂ ਤੇਜ਼ ਰਫ਼ਤਾਰ ਨਾਲ ਆਪਣਾ ਟਰੱਕ ਭਜਾ ਲਿਆ ਅਤੇ ਸਾਡੇ ਤੋਂ ਅੱਗੇ ਮੇਰਾ ਭਰਾ ਰਿਤੇਸ਼ ਕੁਮਾਰ ਜੋ ਆਪਣੀ ਐਕਟਿਵਾ ’ਤੇ ਜਾ ਰਿਹਾ ਨੂੰ, ਇਸੇ ਟਰੱਕ ਦੇ ਡਰਾਈਵਰ ਨੇ ਲਾਪਰਵਾਹੀ ਨਾਲ ਚਲਾਉਂਦੇ ਹੋਏ ਲਪੇਟ ’ਚ ਲੈ ਲਿਆ। ਇਸ ਕਾਰਨ ਉਸ ਦੇ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਐੱਸ. ਪੀ. ਐੱਸ. ਹਸਪਤਾਲ ਇਲਾਜ ਲਈ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।


 


author

Babita

Content Editor

Related News