ਜਲੰਧਰ-ਅੰਮ੍ਰਿਤਸਰ ਰੋਡ 'ਤੇ ਵਾਪਰਿਆ ਹਾਦਸਾ, ਇਕ ਦੀ ਮੌਤ
Tuesday, Sep 03, 2019 - 04:19 PM (IST)

ਜਲੰਧਰ (ਮਾਹੀ) : ਜਲੰਧਰ-ਅੰਮ੍ਰਿਤਸਰ ਰੋਡ 'ਤੇ ਟਰੱਕ ਵਲੋਂ ਸਾਈਕਲ ਸਵਾਰ ਨੂੰ ਦਰੜਨ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਬਾਨੀ ਰਾਮ (70) ਪੁੱਤਰ ਰੱਖਾ ਰਾਮ, ਵਾਸੀ ਮੋਤੀ ਨਗਰ ਬਿਜਲੀ ਘਰ ਤੋਂ ਬਿੱਲ ਤਾਰ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ, ਇਸ ਦੌਰਾਨ ਸਥਾਨਕ ਅੰਮ੍ਰਿਤਸਰ ਰੋਡ 'ਤੇ ਸੜਕ ਪਾਰ ਕਰਨ ਲੱਗਿਆਂ ਉਹ ਟਰੱਕ ਦੀ ਲਪੇਟ ਵਿਚ ਆ ਗਿਆ, ਜਿਸ ਕਾਰਨ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਬਾਨੀ ਰਾਮ ਨੂੰ ਚੁੱਕ ਕੇ ਹਸਪਤਾਲ ਲੈ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਟਰੱਕ ਡਰਾਈਵਰ ਦੀ ਪਛਾਣ ਜੋਗਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਹਯਾਤ ਨਗਰ ਗੁਰਦਾਸਪੁਰ ਹਾਲ ਵਾਸੀ ਨਿਊ ਜਵਾਲਾ ਨਗਰ ਜਲੰਧਰ ਦੇ ਰੂਪ ਵਿਚ ਹੋਈ। ਫਿਲਹਾਲ ਪੁਲਸ ਨੇ ਟਰੱਕ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।