ਡੀਜ਼ਲ ਟੈਂਕਰ ਤੇ ਸ਼ਰਧਾਲੂਆਂ ਨਾਲ ਭਰੇ ਟਰੈਕਟਰ-ਟਰਾਲੀ 'ਚ ਹੋਈ ਭਿਆਨਕ ਟੱਕਰ, ਕਈ ਕਿਲੋਮੀਟਰ ਤੱਕ ਲੱਗਾ ਜਾਮ
Monday, Mar 25, 2024 - 01:16 AM (IST)
ਜਲੰਧਰ (ਵਰੁਣ)- ਸੂਰਿਆ ਐਨਕਲੇਵ ਦੇ ਸਾਹਮਣੇ ਐਤਵਾਰ ਦੁਪਹਿਰੇ ਡੀਜ਼ਲ ਨਾਲ ਭਰੇ ਟੈਂਕਰ ਅਤੇ ਸ਼ਰਧਾਲੂਆਂ ਨੂੰ ਲਿਜਾ ਰਹੀ ਟਰੈਕਟਰ-ਟਰਾਲੀ ਵਿਚਕਾਰ ਭਿਆਨਕ ਟੱਕਰ ਹੋ ਗਈ। ਟੱਕਰ ਤੋਂ ਕੁਝ ਦੇਰ ਬਾਅਦ ਹੀ ਹਾਈਵੇ ’ਤੇ ਭਾਰੀ ਜਾਮ ਲੱਗ ਗਿਆ, ਜੋ ਦੇਰ ਰਾਤ ਤੱਕ ਵੀ ਨਹੀਂ ਖੁੱਲ੍ਹ ਸਕਿਆ। ਸੈਂਕੜੇ ਲੋਕ ਟ੍ਰੈਫਿਕ ਜਾਮ ਵਿਚ ਫਸ ਕੇ ਪ੍ਰੇਸ਼ਾਨ ਹੋ ਰਹੇ ਸਨ।
ਹਾਦਸੇ ਤੋਂ ਬਾਅਦ ਹਾਈਵੇ ’ਤੇ ਡੀਜ਼ਲ ਫੈਲ ਗਿਆ, ਜਿਸ ਤੋਂ ਬਾਅਦ ਮੌਕੇ ’ਤੇ ਪੁਲਸ ਦੇ ਨਾਲ-ਨਾਲ ਫਾਇਰ ਵਿਭਾਗ ਦੀਆਂ ਟੀਮਾਂ ਵੀ ਪਹੁੰਚ ਗਈਆਂ। ਅਜਿਹੇ ’ਚ ਇਕ ਲੇਨ ਨੂੰ ਹੀ ਬੰਦ ਕਰ ਕੇ ਡੀਜ਼ਲ ਨੂੰ ਬਾਲਟੀਆਂ ’ਚ ਭਰਿਆ ਗਿਆ। ਟਰੈਕਟਰ-ਟਰਾਲੀ ਵਿਚ ਸਵਾਰ ਲੋਕਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਭਿਆਨਕ ਹਾਦਸਾ, ਔਰਤ ਨੂੰ ਬਚਾਉਂਦਿਆਂ ਹੋਈ ਜ਼ਬਰਦਸਤ ਟੱਕਰ, ਇਕ-ਦੂਜੇ 'ਤੇ ਚੜ੍ਹੀਆਂ ਗੱਡੀਆਂ
ਦਰਅਸਲ ਹੋਲਾ ਮੁਹੱਲਾ ਹੋਣ ਕਾਰਨ ਹਾਈਵੇ ’ਤੇ ਲੰਗਰਾਂ ਦੇ ਆਲੇ-ਦੁਆਲੇ ਵੀ ਟਰੈਕਟਰ-ਟਰਾਲੀਆਂ ਖੜ੍ਹੀਆਂ ਸਨ, ਜਦਕਿ ਐਤਵਾਰ ਬਿਆਸ ਡੇਰੇ ਨੂੰ ਆਉਣ-ਜਾਣ ਵਾਲੇ ਸ਼ਰਧਾਲੂਆਂ ਦੇ ਵਾਹਨਾਂ ਦੀ ਵੀ ਭੀੜ ਸੀ। ਅਜਿਹੇ ’ਚ ਜਦੋਂ ਸਾਰਾ ਟ੍ਰੈਫਿਕ ਮਰਜ ਹੋਇਆ ਤਾਂ ਵਾਹਨਾਂ ਦੀ ਗਿਣਤੀ ਨੇ ਲੰਮੇ ਜਾਮ ਦਾ ਰੂਪ ਧਾਰਨ ਕਰ ਲਿਆ। ਕਾਹਲੀ-ਕਾਹਲੀ ਵਿਚ ਟ੍ਰੈਫਿਕ ਪੁਲਸ ਦੀਆਂ ਟੀਮਾਂ ਨੇ ਜਾਮ ਨੂੰ ਖੁਲਵਾਉਣ ਲਈ ਯਤਨ ਸ਼ੁਰੂ ਕੀਤੇ ਪਰ ਦੇਰ ਰਾਤ ਤੱਕ ਜਾਮ ਲੱਗਾ ਰਿਹਾ। ਇਥੋਂ ਤਕ ਕਿ ਬਿਆਸ ਤੋਂ ਦੁਪਹਿਰ ਸਮੇਂ ਜਲੰਧਰ ਲਈ ਚੱਲੇ ਲੋਕ ਸਾਢੇ 8 ਵਜੇ ਜਲੰਧਰ ਦੀ ਹੱਦ ਤਕ ਪਹੁੰਚ ਸਕੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e