ਟਰੱਕ ਡਰਾਈਵਰ ਨੂੰ ਅਚਾਨਕ ਆਇਆ ਨੀਂਦ ਦਾ ਝੋਕਾ ਤਾਂ ਫਿਰ ਜੋ ਵਾਪਰਿਆ, ਖ਼ੁਦ ਹੀ ਵੇਖ ਲਓ ਵੀਡੀਓ

01/18/2023 1:35:09 PM

ਲੁਧਿਆਣਾ : ਲੁਧਿਆਣਾ 'ਚ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ, ਜਦੋਂ ਇਕ ਟਰੈਕਟਰ ਅਚਾਨਕ ਮੈਡੀਕਲ ਸਟੋਰ ਅੰਦਰ ਵੜ ਗਿਆ। ਇਹ ਸਾਰੀ ਘਟਨਾ ਸਟੋਰ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ।

ਇਹ ਵੀ ਪੜ੍ਹੋ : CM ਮਾਨ ਕਰਨਗੇ ਸ਼ਹਿਰਾਂ 'ਚ ਨਵੇਂ ਵਿਕਾਸ ਕੰਮਾਂ ਦੀ ਸ਼ੁਰੂਆਤ, ਨਗਰ ਨਿਗਮਾਂ ਤੋਂ ਮੰਗੀ ਗਈ ਰਿਪੋਰਟ

PunjabKesari

ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਦੇ ਡਰਾਈਵਰ ਨੂੰ ਨੀਂਦ ਆ ਗਈ ਸੀ, ਜਿਸ ਕਾਰਨ ਉਹ ਟਰੈਕਟਰ ਨੂੰ ਕਾਬੂ ਨਹੀਂ ਕਰ ਸਕਿਆ ਅਤੇ ਇਹ ਹਾਦਸਾ ਵਾਪਰ ਗਿਆ। ਚੰਡੀਗੜ੍ਹ ਰੋਡ 'ਤੇ ਸਥਿਤ ਇਕ ਮੈਡੀਕਲ ਸਟੋਰ ਦੇ ਸ਼ੀਸ਼ੇ ਤੋੜ ਕੇ ਟਰੈਕਟਰ ਅੰਦਰ ਵੜ ਗਿਆ।

ਇਹ ਵੀ ਪੜ੍ਹੋ : ਭਾਰਤੀ ਖੇਤਰ 'ਚ ਮੁੜ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ, BSF ਨੇ ਸਰਚ ਦੌਰਾਨ ਬਰਾਮਦ ਕੀਤੇ ਹਥਿਆਰ

ਇਸ ਕਾਰਨ ਸਟੋਰ ਨੂੰ ਕਾਫੀ ਨੁਕਸਾਨ ਪੁੱਜਿਆ ਹੈ। ਫਿਲਹਾਲ ਇਸ ਹਾਦਸੇ ਦੌਰਾਨ ਟਰੈਕਟਰ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News