ਸੜਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ, ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ
Monday, Mar 27, 2023 - 04:18 PM (IST)

ਅਬੋਹਰ (ਸੁਨੀਲ) : ਥਾਣਾ ਖੂਈਆਂ ਸਰਵਰ ਪੁਲਸ ਨੇ ਸੜਕ ਹਾਦਸੇ ’ਚ ਫੱਟੜ ਹੋਏ ਵਿਅਕਤੀ ਦੀ ਇਲਾਜ ਦੌਰਾਨ ਹੋਈ ਮੌਤ ਦੇ ਮਾਮਲੇ ’ਚ ਅਣਪਛਾਤੇ ਕਾਰ ਡਰਾਈਵਰ ਖ਼ਿਲਾਫ਼ ਮਾਮਲਾ ਦਰ ਕਰ ਲਿਆ ਹੈ। ਮਾਮਲੇ ਦੀ ਜਾਂਚ ਹੌਲਦਾਰ ਸੁਨੀਲ ਕੁਮਾਰ ਕਰ ਰਹੇ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਸੁਨੀਲ ਕੁਮਾਰ ਪੁੱਤਰ ਮਹਾਵੀਰ ਕੁਮਾਰ ਵਾਸੀ ਮੌਜਗੜ੍ਹ ਨੇ ਦੱਸਿਆ ਕਿ ਬੀਤੇ ਦਿਨੀਂ 25 ਮਾਰਚ ਨੂੰ ਆਪਣੇ ਭਰਾ ਮਨੋਜ ਕੁਮਾਰ ਅਪਣਾ ਕੰਮਕਾਜ ਕਰ ਕੇ ਬੱਸ ਰਾਹੀਂ ਗੰਗਾਨਗਰ ਤੋਂ ਆਪਣੇ ਪਿੰਡ ਆਏ ਸੀ।
ਜਦ ਮਨੋਜ ਕੁਮਾਰ ਰੋਡ ਪਾਰ ਕਰ ਕੇ ਆਪਣੇ ਘਰ ਨੂੰ ਜਾਣ ਲੱਗਾ ਤਾਂ ਇਕ ਅਣਪਛਾਤੇ ਕਾਰ ਡਰਾਈਵਰ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਕਾਰ ਲਿਆ ਕੇ ਮਨੋਜ ਕੁਮਾਰ ਵਿਚ ਮਾਰੀ। ਇਸ ਕਾਰਨ ਮਨੋਜ ਕੁਮਾਰ ਨੂੰ ਕਾਫੀ ਸੱਟਾਂ ਲੱਗੀਆਂ। ਉਸ ਦੀ ਸੋਮਵਾਰ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਸੁਨੀਲ ਦੇ ਬਿਆਨਾਂ ’ਤੇ ਅਣਪਛਾਤੇ ਕਾਰ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।