ਰਾਤ ਦੇ ਹਨ੍ਹੇਰੇ ''ਚ ਵਾਪਰਿਆ ਦਰਦਨਾਕ ਹਾਦਸਾ, ਭਿਆਨਕ ਮੰਜ਼ਰ ਦੇਖ ਕਈਆਂ ਦੇ ਕੰਬੇ ਦਿਲ (ਤਸਵੀਰਾਂ)

07/24/2016 6:51:45 PM

 ਚੇਤਨਪੁਰਾ (ਨਿਰਵੈਲ)— ਬੀਤੀ ਰਾਤ 9 ਵਜੇਂ ਦੇ ਕਰੀਬ ਫਤਹਿਗੜ੍ਹ ਚੂੜੀਆਂ ਰੋਡ ਪਿੰਡ ਸੰਗਤਪੁਰਾ ਦੇ ਨਜ਼ਦੀਕ 2 ਮੋਟਰਸਾਈਕਲ ਸਵਾਰਾਂ ਅਤੇ 1 ਵਿਅਕਤੀ ਨੂੰ ਤੇਜ਼ ਰਫ਼ਤਾਰ ਕਾਰ ਨੇ ਕੁਚਲ ਦਿੱਤਾ। ਜਿਸ ਕਾਰਨ 2 ਨੌਜਵਾਨਾਂ ਦੀ ਮੌਤ ਹੋ ਗਈ ਜਦਕਿ 1 ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਹਰਿੰਦਰ ਸਿੰਘ ਪੁੱਤਰ ਬਲਦੇਵ ਸਿੰਘ, ਲਵਪ੍ਰੀਤ ਮਸੀਹ ਪੁੱਤਰ ਪ੍ਰਕਾਸ਼ ਮਸੀਹ ਵਾਸੀ ਨਵਾਪਿੰਡ ਜੋ ਮੋਟਰਸਾਈਕਲ ''ਤੇ ਰਾਤ 9 ਵਜੇ ਦੇ ਕਰੀਬ ਅੰਮ੍ਰਿਤਸਰ ਤੋਂ ਆ ਰਹੇ ਸਨ ਤੇ ਪਿੰਡ ਸੰਗਤਪੁਰਾ ਦੇ ਨਜ਼ਦੀਕ ਪਿੱਛੋਂ ਤੇਜ਼ ਰਫ਼ਤਾਰ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਕਤ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਤੇ ਬੇਕਾਬੂ ਗੱਡੀ ਸਰਬਜੀਤ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਨਵਾਪਿੰਡ ਜੋ ਨਜ਼ਦੀਕ ਹੀ ਡੇਅਰੀ ਦੇ ਕੋਲ ਖੜ੍ਹਾ ਸੀ ਉਸ ਦੇ ਉਪਰ ਜਾ ਚੜੀ ਤੇ ਉਹ ਵੀ ਗੰਭੀਰ ਜਖ਼ਮੀ ਹੋ ਗਿਆ।  

ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਅਤੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਹਰਿੰਦਰ ਸਿੰਘ ਤੇ ਲਵਪ੍ਰੀਤ ਮਸੀਹ ਦੋਵੇਂ ਦਮ ਤੋੜ ਗਏ ਅਤੇ ਸਰਬਜੀਤ ਸਿੰਘ ਦੀਆਂ ਦੇਵੇਂ ਲੱਤਾਂ ਟੁੱਟ ਗਈਆਂ। ਇਹ ਹਾਦਸਾ ਇੰਨਾ ਦਿਲ ਕੰਬਾਊ ਸੀ ਕਿ ਇਕ ਵਿਅਕਤੀ ਦੀ ਕੱਟੀ ਲੱਤ ਵੀ ਸਵੇਰੇ ਸੜਕ ਕਿਨਾਰੇ ਤੋਂ ਮਿਲੀ ਅਤੇ ਮੋਟਰਸਾਈਕਲ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ। ਜ਼ਿਕਰਯੋਗ ਹੈ ਕਿ ਜਦੋਂ ਉਕਤ ਵਿਅਕਤੀ ਜ਼ਖ਼ਮੀ ਹੋ ਕੇ ਡਿੱਗ ਗਏ ਤਾਂ ਗੱਡੀ ਵਾਲੇ ਨੇ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਕੁਝ ਹੀ ਦੂਰੀ ਤੇ ਕਾਰ ਪਲਟ ਕੇ ਫਿਰ ਸਿੱਧੀ ਹੋ ਗਈ ਤੇ ਕਾਰ ਚਾਲਕ ਗੱਡੀ ਛੱਡ ਕੇ ਫਰਾਰ ਹੋ ਗਿਆ। ਇਸ ਮੌਕੇ ਥਾਣਾ ਝੰਡੇਰ ਦੀ ਪੁਲਸ ਨੇ ਮੌਕੇ ''ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  


Gurminder Singh

Content Editor

Related News