ਸੜਕ ਹਾਦਸੇ 'ਚ ਵਾਲ-ਵਾਲ ਬਚੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ
Wednesday, Aug 29, 2018 - 09:10 AM (IST)

ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ)—ਹੁਸ਼ਿਆਰਪੁਰ ਤੋਂ ਚੰਡੀਗੜ੍ਹ ਜਾਂਦੇ ਸਮੇਂ ਬੁੱਧਵਾਰ ਸਵੇਰੇ 7 ਵਜੇ ਦੇ ਕਰੀਬ ਸ਼ੇਰਗੜ੍ਹ ਪਿੰਡ ਦੇ ਕੋਲ ਸੜਕ ਹਾਦਸੇ 'ਚ ਰਾਸ਼ਟਰੀ ਪ੍ਰਧਾਨ, ਰਾਜਸਥਾਨ ਭਾਜਪਾ ਦੇ ਪ੍ਰਭਾਰੀ ਰੈੱਡ ਕਰਾਸ ਦੇ ਰਾਸ਼ਟਰੀ ਵਾਈਸ ਚੇਅਰਮੈਨ ਅਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਵਾਲ-ਵਾਲ ਬਚ ਗਏ। ਉਹ ਆਪਣੀ ਕਾਰ ਤੋਂ ਚੰਡੀਗੜ੍ਹ ਏਅਰਪੋਰਟ ਜਾ ਰਹੇ ਸੀ।
ਉਨ੍ਹਾਂ ਨੇ ਦੁਪਹਿਰ 12 ਵਜੇ ਦਿੱਲੀ ਹੁੰਦੇ ਹੋਏ ਜੈਪੁਰ ਜਾ ਕੇ ਭਾਰਤ ਗੌਰਵ ਯਾਤਰਾ 'ਚ ਸ਼ਾਮਲ ਹੋਣਾ ਸੀ। ਬੇਕਾਬੂ ਵਾਹਨ ਦੇ ਕਾਰ ਨੂੰ ਟੱਕਰ ਮਾਰਨ ਨਾਲ ਅਵਿਨਾਸ਼ ਰਾਏ ਖੰਨਾ ਮਾਮੂਲੀ ਤੌਰ 'ਤੇ ਜ਼ਖਮੀ ਹੋ ਗਏ। ਇਲਾਜ ਦੇ ਬਾਅਦ ਉਹ ਚੰਡੀਗੜ੍ਹ ਦੇ ਲਈ ਰਵਾਨਾ ਹੋ ਗਏ।