ਰੱਖਡ਼ੀ ਬੰਨ੍ਹ ਕੇ ਪਰਤ ਰਹੀ ਅੌਰਤ ਦੀ ਬੱਸ ਹੇਠ ਆਉਣ ਕਾਰਨ ਮੌਤ
Sunday, Aug 26, 2018 - 05:51 AM (IST)
ਜਗਰਾਓਂ, (ਸ਼ੇਤਰਾ)–ਪਿੰਡ ਮਲਕ ਦੀ ਰਹਿਣ ਵਾਲੀ ਇਕ ਅੌਰਤ ਦੀ ਅੱਜ ਉਸ ਸਮੇਂ ਮੌਤ ਹੋ ਗਈ, ਜਦੋਂ ਉਹ ਆਪਣੇ ਭਰਾ ਦੇ ਰੱਖਡ਼ੀ ਬੰਨ੍ਹ ਕੇ ਪਰਤ ਰਹੀ ਸੀ ਕਿ ਅਚਾਨਕ ਮਲਕ ਚੌਕ ’ਚ ਪ੍ਰਾਈਵੇਟ ਬੱਸ ਨੇ ਦਰਡ਼ ਦਿੱਤਾ। ਬੱਸ ਵੱਲੋਂ ਕੁਚਲੇ ਜਾਣ ਕਰਕੇ ਅੌਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵੇਰਵਿਆਂ ਅਨੁਸਾਰ ਸੁਰਿੰਦਰ ਕੌਰ ਪਤਨੀ ਬਚਿੱਤਰ ਸਿੰਘ ਪਿੰਡ ਮਲਕ ਦੀ ਰਹਿਣ ਵਾਲੀ ਸੀ। ਉਹ ਲੁਧਿਆਣਾ ਰਹਿੰਦੇ ਆਪਣੇ ਭਰਾ ਦੇ ਰੱਖਡ਼ੀ ਬੰਨ੍ਹ ਕੇ ਮੁਡ਼ੀ ਸੀ। ਮਲਕ ਚੌਕ ’ਚੋਂ ਉਹ ਬੱਸ ’ਚੋਂ ਉਤਰ ਕੇ ਇਕ ਪਾਸੇ ਜਾ ਰਹੀ ਸੀ ਕਿ ਅਚਾਨਕ ਇਕ ਪ੍ਰਾਈਵੇਸ ਦੀ ਲਪੇਟ ’ਚ ਆ ਗਈ ਤੇ ਉਸ ਦੀ ਟਾਇਰਾਂ ਹੇਠ ਦਰਡ਼ੇ ਜਾਣ ਕਰਕੇ ਮੌਕੇ ’ਤੇ ਮੌਤ ਹੋ ਗਈ। ਬੱਸ ਅੱਡਾ ਪੁਲਸ ਚੌਕੀ ਇੰਚਾਰਜ ਤਰਸੇਮ ਲਾਲ ਨੇ ਦੱਸਿਆ ਕਿ ਕਰਤਾਰ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਲੁਧਿਆਣਾ ਜਗਰਾਓਂ ਵਿਚਕਾਰ ਚੱਲਦੀ ਬੱਸ ਨੂੰ ਪੁਲਸ ਨੇ ਕਬਜ਼ੇ ’ਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਲੋਕਾਂ ਦੀ ਮੱਦਦ ਨਾਲ ਅੌਰਤ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ।
