ਖਡ਼ੇ ਟਰੱਕ ਨਾਲ ਟਕਰਾਇਆ ਛੋਟਾ-ਹਾਥੀ, ਬਜ਼ੁਰਗ ਕਲੀਨਰ ਦੀ ਮੌਤ

Tuesday, Jul 31, 2018 - 05:00 AM (IST)

ਖਡ਼ੇ ਟਰੱਕ ਨਾਲ ਟਕਰਾਇਆ ਛੋਟਾ-ਹਾਥੀ, ਬਜ਼ੁਰਗ ਕਲੀਨਰ ਦੀ ਮੌਤ

ਲੁਧਿਆਣਾ(ਰਿਸ਼ੀ)-ਮਿਲਟਰੀ ਕੈਂਪ ਨੇਡ਼ੇ ਸੋਮਵਾਰ ਸਵੇਰੇ ਲਗਭਗ 6 ਵਜੇ ਸਡ਼ਕ ਕਿਨਾਰੇ ਖਡ਼੍ਹੇ ਟਰੱਕ ਨਾਲ ਸੰਤੁਲਨ ਵਿਗਡ਼ਨ  ਕਾਰਨ ਛੋਟਾ–ਹਾਥੀ ਜਾ ਟਕਰਾਇਆ। ਹਾਦਸੇ ’ਚ ਬਜ਼ੁਰਗ ਕਲੀਨਰ ਦੀ ਦਰਦਨਾਕ ਮੌਤ ਹੋ ਗਈ। ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਚੌਕੀ ਸ਼ੇਰਪੁਰ ਦੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਤੋਂ ਪੋਸਟਮਾਟਰਮ ਕਰਵਾ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ। ਚੌਕੀ ਇੰਚਾਰਜ ਏ. ਐੱਸ. ਆਈ. ਸੁਰਜੀਤ ਸਿੰਘ ਦੇ ਅਨੁਸਾਰ ਮ੍ਰਿਤਕ ਦੀ ਪਛਾਣ ਟਿੱਬਾ ਰੋਡ ਦੇ ਰਹਿਣ ਵਾਲੇ ਸੋਮਨਾਥ (66) ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਉਸ ਦੇ ਬੇਟੇ ਜਤਿੰਦਰਪਾਲ ਦੇ ਬਿਆਨ ’ਤੇ ਡਰਾਈਵਰ ਸੰਦੀਪ ਸਿੰਘ ਨਿਵਾਸੀ ਨਵਾਂਸ਼ਹਿਰ ਤੇ ਸਡ਼ਕ ਕਿਨਾਰੇ ਖੜ੍ਹੇ ਅਣਪਛਾਤੇ ਟਰੱਕ ਚਾਲਕ ਦੇ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਅਨੁਸਾਰ ਸਵੇਰੇ ਛੋਟੇ-ਹਾਥੀ ਵਿਚ ਲੱਕਡ਼ ਮੰਡੀ ਤੋਂ ਲੱਕਡ਼ ਲੋਡ ਕਰ ਕੇ ਡਰਾਈਵਰ ਤੇ ਕਲੀਨਰ ਗਿਆਸਪੁਰਾ ਸ਼ਮਸ਼ਾਨਘਾਟ ਜਾ ਰਹੇ ਸਨ। ਮਿਲਟਰੀ ਕੈਂਪ ਦੇ ਨੇਡ਼ੇ ਛੋਟੇ-ਹਾਥੀ ਦਾ ਦੂਜੇ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਸੰਤੁਲਨ ਵਿਗਡ਼ਨ ਕਾਰਨ ਸਾਈਡ ਕਿਨਾਰੇ ਖੜ੍ਹੇ ਟਰੱਕ ਨਾਲ ਜਾ ਟਕਰਾਇਆ, ਜਿਸ ਵਿਚ ਕਲੀਨਰ ਦੀ ਮੌਤ ਹੋ ਗਈ, ਜਦਕਿ ਡਰਾਈਵਰ ਜ਼ਖ਼ਮੀ ਹੋ ਗਿਆ। ਹਾਦਸੇ ਦੇ ਬਾਅਦ ਰਾਹਗੀਰਾਂ ਨੂੰ ਇਕੱਠੇ ਹੁੰਦੇ ਦੇਖ ਖੜ੍ਹੇ ਟਰੱਕ ਦਾ ਚਾਲਕ ਟਰੱਕ ਲੈ ਕੇ ਫਰਾਰ ਹੋ ਗਿਆ। ਪੁਲਸ ਦੇ ਅਨੁਸਾਰ ਇਲਾਕੇ ਵਿਚ ਲੱਗੇ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਕਿ ਉਕਤ ਟਰੱਕ ਚਾਲਕ ਤੱਕ ਵੀ ਪੁੱਜਿਆ ਜਾ ਸਕੇ।
 ਬਾਡੀ ਕੱਟ ਕੇ ਲਾਸ਼  ਕੱਢੀ ਬਾਹਰ
 ਏ. ਐੱਸ. ਆਈ. ਸੁਰਜੀਤ ਸਿੰਘ  ਅਨੁਸਾਰ ਮੌਕੇ ’ਤੇ ਪਹੁੰਚ ਕੇ ਦੇਖਿਆ ਤਾਂ ਲਾਸ਼ ਛੋਟੇ ਹਾਥੀ ਦੀ ਬਾਡੀ ਨਾਲ ਚਿਪਕੀ ਪਈ ਸੀ, ਕਿਉਂਕਿ ਟਕਰਾਉਣ ਦੇ ਬਾਅਦ ਚੈਸੀ ਅੰਦਰ ਵੱਲ ਵਡ਼ ਗਈ ਅਤੇ ਛੋਟੇ ਹਾਥੀ ਦੇ ਪਚਖਡ਼ੇ ਉਡੇ ਹੋਏ ਸਨ। ਪੁਲਸ ਨੇ ਪਹਿਲਾਂ ਚੈਸੀ ਸਿੱਧੀ ਕਰਨ ਦਾ ਯਤਨ ਕੀਤਾ ਪਰ ਬਾਅਦ ਵਿਚ ਕੁਝ ਪਾਰਟਸ ਕੱਟ ਕੇ ਅੰਦਰ ਫਸੀ ਲਾਸ਼ ਨੂੰ ਬਾਹਰ ਕੱਢਿਆ।


Related News