ਟਰਾਲੇ ਦੀ ਲਪੇਟ ’ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ

Saturday, Jun 16, 2018 - 07:19 AM (IST)

ਟਰਾਲੇ ਦੀ ਲਪੇਟ ’ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ

ਧੂਰੀ(ਸੰਜੀਵ ਜੈਨ)-ਮਾਲੇਰਕੋਟਲਾ ਬਾਈਪਾਸ ਨੇੜੇ ਇਕ ਮੋਟਰਸਾਈਕਲ ਸਵਾਰ ਦੀ ਟਰਾਲੇ ਦੀ ਲਪੇਟ ’ਚ ਆਉਣ ਕਾਰਨ ਮੌਤ ਹੋ ਗਈ। ਇਸ ਸਬੰਧੀ ਥਾਣਾ ਸਿਟੀ ਧੂਰੀ ਵਿਖੇ ਦਰਜ ਕੀਤੇ ਗਏ ਮਾਮਲੇ ਅਨੁਸਾਰ ਅਮਨਦੀਪ ਸਿੰਘ ਵਾਸੀ ਧੂਰੀ ਲੰਘੇ ਦਿਨੀਂ ਮਿਹਰਦੀਨ ਅਲੀ ਪੁੱਤਰ ਅਦਰੀਸ ਅਲੀ ਦੇ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਮਾਲੇਰਕੋਟਲਾ ਤੋਂ ਧੂਰੀ ਵੱਲ ਆ ਰਿਹਾ  ਸੀ। ਜਦੋਂ ਉਹ ਮਾਲੇਰਕੋਟਲਾ ਬਾਈਪਾਸ ਚੌਕ ਨੇੜੇ ਪੁੱਜੇ ਤਾਂ ਪਿੱਛੇ ਆ ਰਹੇ ਇਕ ਟਰਾਲਾ ਚਾਲਕ ਨੇ ਅਣਗਹਿਲੀ ਤੇ ਤੇਜ਼ ਰਫਤਾਰ ਨਾਲ ਆਪਣਾ ਟਰਾਲਾ ਉਨ੍ਹਾਂ ਦੇ ਮੋਟਰਸਾਈਕਲ ਵਿਚ  ਮਾਰ  ਦਿੱਤਾ। ਇਸ ਹਾਦਸੇ ’ਚ ਮਿਹਰਦੀਨ ਦੀ ਟਰਾਲੇ ਦੇ ਟਾਇਰਾਂ ਹੇਠ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ’ਚ ਮਿਹਰਦੀਨ ਦੇ ਪਿੱਛੇ ਬੈਠੇ ਅਮਨਦੀਪ ਸਿੰਘ ਦੇ ਵੀ ਸੱਟਾਂ ਲੱਗੀਆਂ। ਪੁਲਸ ਵੱਲੋਂ ਅਮਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਟਰੱਕ ਚਾਲਕ  ਖਿਲਾਫ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। 
 


Related News