ਨੈਣਾ ਦੇਵੀ ਤੋਂ ਆ ਰਹੇ ਸ਼ਰਧਾਲੂਆਂ ਦੀ ਬੱਸ ਪਲਟੀ, 35 ਜ਼ਖਮੀ

Tuesday, Mar 27, 2018 - 07:01 AM (IST)

ਨੈਣਾ ਦੇਵੀ ਤੋਂ ਆ ਰਹੇ ਸ਼ਰਧਾਲੂਆਂ ਦੀ ਬੱਸ ਪਲਟੀ, 35 ਜ਼ਖਮੀ

ਸ੍ਰੀ ਅਨੰਦਪੁਰ ਸਾਹਿਬ(ਦਲਜੀਤ)-ਸ੍ਰੀ ਨੈਣਾ ਦੇਵੀ ਮੰਦਰ ਤੋਂ ਮੱਥਾ ਟੇਕ ਕੇ ਵਾਪਿਸ ਆ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਸੰਤੁਲਨ ਵਿਗੜਣ ਕਾਰਨ ਪਿੰਡ ਮੰਡਿਆਲੀ ਨੇੜੇ ਪਲਟ ਗਈ, ਜਿਸ ਕਾਰਨ 35 ਸ਼ਰਧਾਲੂ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ 5 ਗੰਭੀਰ ਜ਼ਖਮੀ ਸ਼ਰਧਾਲੂਆਂ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਭੇਜ ਦਿੱਤਾ ਗਿਆ। ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਨਾਲ ਸਬੰਧਤ 42 ਸ਼ਰਧਾਲੂਆਂ ਨਾਲ ਭਰੀ ਹੋਈ ਬੱਸ ਮਾਤਾ ਨੈਣਾ ਦੇਵੀ ਤੋਂ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਆ ਰਹੀ ਸੀ ਕਿ ਪਿੰਡ ਮੰਡਿਆਲੀ ਦੇ ਮੋੜ 'ਤੇ ਅਚਾਨਕ ਸੰਤੁਲਨ ਵਿਗੜਣ ਕਾਰਨ ਬੱਸ ਪਲਟ ਗਈ, ਜਿਸ ਕਾਰਨ ਬੱਸ ਵਿਚ ਸਵਾਰ 35 ਸ਼ਰਧਾਲੂ ਜ਼ਖਮੀ ਹੋ ਗਏ। ਇਨ੍ਹਾਂ ਵਿਚੋਂ 14 ਸ਼ਰਧਾਲੂਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੇ ਡਿਊਟੀ 'ਤੇ ਤਾਇਨਾਤ ਡਾ. ਤਿੰਦਰਜੀਤ ਸਿੰਘ ਵੱਲੋਂ ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਜਦੋਂਕਿ ਪੰਜ ਸ਼ਰਧਾਲੂਆਂ ਪ੍ਰਦੀਪ, ਗੋਪਾਲ, ਊਸ਼ਾ, ਪਿੰਕੀ ਤੇ ਇਕ ਹੋਰ ਔਰਤ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀ.ਜੀ.ਆਈ. ਚੰਡੀਗੜ੍ਹ ਵਿਖੇ ਭੇਜ ਦਿੱਤਾ ਗਿਆ। ਇਸ ਤੋਂ ਇਲਾਵਾ ਰਾਮੂ, ਰਮਾ, ਪ੍ਰਬਲ, ਰਾਮ ਖਿਲਾੜੀ, ਮੋਹਨ ਲਾਲ, ਹੇਮੰਤ, ਓਮ ਵਤੀ, ਤਾਰਾ ਸਿੰਘ, ਪ੍ਰੀਤੀ, ਭਵਨ ਦੇਵੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਰੱਖਿਆ ਗਿਆ ਹੈ। 


Related News