ਸੜਕ ਹਾਦਸੇ ''ਚ 1 ਵਿਅਕਤੀ ਦੀ ਮੌਤ
Tuesday, Mar 06, 2018 - 12:22 AM (IST)
ਫਾਜ਼ਿਲਕਾ(ਨਾਗਪਾਲ, ਲੀਲਾਧਰ)—ਥਾਣਾ ਸਦਰ ਦੀ ਪੁਲਸ ਨੇ ਪਿੰਡ ਠੰਗਨੀ ਦੇ ਨੇੜੇ ਸਥਿਤ ਸੇਮਨਾਲੇ ਦੇ ਪੁਲ ਕੋਲ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਹੋ ਜਾਣ ਸਬੰਧੀ ਅਣਪਛਾਤੇ ਕਾਰ ਚਾਲਕ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਬਲਜੀਤ ਸਿੰਘ ਵਾਸੀ ਪਿੰਡ ਮੰਡੀ ਹਜ਼ੂਰ ਸਿੰਘ ਨੇ ਦੱਸਿਆ ਕਿ 3 ਮਾਰਚ ਨੂੰ ਸ਼ਾਮ 6.45 ਵਜੇ ਉਹ ਪਿੰਡ ਰਾਣਾ ਦੇ ਗਡਾਊਨ ਤੋਂ ਸਪੈਸ਼ਲ ਗੱਡੀ ਲੋਡ ਕਰਵਾ ਕੇ ਮੋਟਰਸਾਈਕਲ 'ਤੇ ਆਪਣੇ ਪਿੰਡ ਨੂੰ ਜਾ ਰਹੇ ਸਨ ਤਾਂ ਉਨ੍ਹਾਂ ਦੇ ਅੱਗੇ ਮਿਹਰ ਸਿੰਘ ਵਾਸੀ ਪਿੰਡ ਮੰਡੀ ਹਜ਼ੂਰ ਸਿੰਘ ਜੋ ਸ਼ਹਿਰ ਫਾਜ਼ਿਲਕਾ ਵਿਚ ਮੁਨੀਮੀ ਦਾ ਕੰਮ ਕਰਦਾ ਹੈ, ਆਪਣੇ ਮੋਟਰਸਾਈਕਲ 'ਤੇ ਉਨ੍ਹਾਂ ਦੇ ਅੱਗੇ ਜਾ ਰਿਹਾ ਸੀ। ਇਸ ਦੌਰਾਨ ਫਾਜ਼ਿਲਕਾ ਵੱਲੋਂ ਆਈ ਚਿੱਟੇ ਰੰਗ ਦੀ ਕਾਰ ਸਵਿਫਟ ਨੇ ਤੇਜ਼ ਰਫਤਾਰ ਕ੍ਰਾਸ ਕੀਤਾ ਅਤੇ ਅੱਗੇ ਜਾ ਕੇ ਇਕਦਮ ਕਾਰ ਨੂੰ ਕੱਟ ਮਾਰ ਕੇ ਪਿੱਛੇ ਮੋੜਿਆ ਤਾਂ ਕਾਰ ਉਨ੍ਹਾਂ ਦੇ ਅੱਗੇ ਜਾ ਰਹੇ ਮਿਹਰ ਸਿੰਘ ਦੇ ਮੋਟਰਸਾਈਕਲ ਵਿਚ ਵੱਜੀ ਤੇ ਉਹ ਮੋਟਰਸਾਈਕਲ ਤੋਂ ਡਿੱਗ ਗਿਆ, ਜਿਸ ਕਾਰਨ ਉਸ ਦੇ ਸਿਰ 'ਤੇ ਸੱਟ ਲੱਗ ਗਈ, ਜਿਸ ਤੋਂ ਬਾਅਦ ਇਲਾਜ ਦੌਰਾਨ ਮਿਹਰ ਸਿੰਘ ਦੀ ਮੌਤ ਹੋ ਗਈ। ਪੁਲਸ ਨੇ ਜਾਂਚ-ਪੜਤਾਲ ਕਰਨ ਤੋਂ ਬਾਅਦ ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
