ਟਰੈਕਟਰ-ਟਰਾਲੀ ਹੇਠ ਆਉਣ ਕਾਰਨ ਬੱਚੀ ਦੀ ਮੌਤ

Thursday, Feb 22, 2018 - 06:58 AM (IST)

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)-ਟਰੈਕਟਰ-ਟਰਾਲੀ ਦੇ ਹੇਠਾਂ ਆਉਣ ਕਾਰਨ ਇਕ ਛੋਟੀ ਬੱਚੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਮਲੇਸ਼ ਵਾਸੀ ਧੌਲਾ ਜੋ ਕਿ ਇਕ ਭੱਠੇ 'ਤੇ ਮਜ਼ਦੂਰੀ ਕਰਦੀ ਸੀ। ਮਜ਼ਦੂਰੀ ਕਰਨ ਸਮੇਂ ਇਕ ਸਾਲਾ ਛੋਟੀ ਬੱਚੀ ਚਕੋਰ ਵੀ ਉਸ ਦੇ ਨਾਲ ਸੀ ਤਾਂ ਇੱਟਾਂ ਦੇ ਭੱਠੇ ਦੀ ਟਰੈਕਟਰ-ਟਰਾਲੀ ਹੇਠ ਆ ਕੇ ਉਕਤ ਛੋਟੀ ਬੱਚੀ ਦੀ ਮੌਤ ਹੋ ਗਈ। ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ। 


Related News