ਸੜਕ ਹਾਦਸੇ ''ਚ ਨੌਜਵਾਨ ਦੀ ਮੌਤ

Thursday, Feb 15, 2018 - 02:02 AM (IST)

ਸੜਕ ਹਾਦਸੇ ''ਚ ਨੌਜਵਾਨ ਦੀ ਮੌਤ

ਅਬੋਹਰ(ਸੁਨੀਲ, ਰਹੇਜਾ)—ਸੋਮਵਾਰ ਰਾਤ ਮਲੋਟ ਰੋਡ 'ਤੇ ਹੋਏ ਇਕ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ, ਜਦਕਿ ਉਸ ਦਾ ਦੋਸਤ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਤੋਂ ਬਾਅਦ ਫਰੀਦਕੋਟ ਰੈਫਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਕੱਟਿਆਂਵਾਲੀ ਵਾਸੀ 23 ਸਾਲਾ ਮਨਦੀਪ ਪੁੱਤਰ ਸੁਰਜੀਤ ਸਿੰਘ ਆਪਣੇ ਦੋਸਤ ਸ਼ੁਭਮ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਪੱਕੀ ਟਿੱਬੀ ਨਾਲ ਬੀਤੀ ਰਾਤ ਅਬੋਹਰ ਵਿਚ ਸ਼ਿਵਰਾਤਰੀ ਦਾ ਪ੍ਰੋਗਰਾਮ ਦੇਖਣ ਤੋਂ ਬਾਅਦ ਸਵੇਰੇ ਕਰੀਬ ਸਵਾ 3 ਵਜੇ ਕਾਰ 'ਚ ਆਪਣੇ ਪਿੰਡ ਵਾਪਸ ਜਾ ਰਿਹਾ ਸੀ ਕਿ ਜਦ ਉਹ ਮਲੋਟ ਰੋਡ 'ਤੇ ਸਥਿਤ ਬਿਅਰ ਵਿਲਾ ਕੋਲ ਪਹੁੰਚੇ ਤਾਂ ਇਕ ਅਣਪਛਾਤੇ ਵ੍ਹੀਕਲ ਨੇ ਉਨ੍ਹਾਂ ਦੀ ਕਾਰ ਵਿਚ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਮਨਦੀਪ ਦੀ ਮੌਤ ਹੋ ਗਈ, ਜਦਕਿ ਸ਼ੁਭਮ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਨੇੜੇ-ਤੇੜੇ ਦੇ ਲੋਕਾਂ ਨੇ ਇਸ ਗੱਲ ਦੀ ਸੂਚਨਾ 108 ਐਂਬੂਲੈਂਸ ਦੇ ਚਾਲਕਾਂ ਨੂੰ ਦਿੱਤੀ, ਜਿਸ 'ਤੇ ਈ. ਐੱਮ. ਟੀ. ਕੁਲਦੀਪ ਤੇ ਪਾਇਲਟ ਵਰਿੰਦਰ ਕੁਮਾਰ ਨੇ ਜ਼ਖਮੀ ਸ਼ੁਭਮ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ। ਜ਼ਿਕਰਯੋਗ ਹੈ ਕਿ ਮ੍ਰਿਤਕ ਮਨਦੀਪ ਆਪਣੀ ਭੈਣ ਦਾ ਇਕਲੌਤਾ ਭਰਾ ਸੀ। 


Related News