ਸੜਕ ਹਾਦਸੇ ''ਚ 1 ਦੀ ਮੌਤ

Sunday, Feb 11, 2018 - 02:36 AM (IST)

ਸੜਕ ਹਾਦਸੇ ''ਚ 1 ਦੀ ਮੌਤ

ਜਲਾਲਾਬਾਦ(ਨਿਖੰਜ, ਬਜਾਜ, ਬੰਟੀ, ਸੇਤੀਆ, ਟੀਨੂੰ, ਬਜਾਜ, ਜਤਿੰਦਰ, ਦੀਪਕ)—ਥਾਣਾ ਸਦਰ ਦੀ ਪੁਲਸ ਨੇ ਮੋਟਰਸਾਈਕਲ ਨੂੰ ਟੱਕਰ ਮਾਰਨ ਵਾਲੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ ਦੇ ਪੁਲਸ ਕਰਮਚਾਰੀ ਮੁਖਤਿਆਰ ਸਿੰਘ ਨੂੰ ਦਿੱਤੇ ਬਿਆਨਾਂ 'ਚ ਪੱਪੂ ਸਿੰਘ ਪੁੱਤਰ ਸੁਰੈਣ ਸਿੰਘ ਵਾਸੀ ਸੰਤੋਖ ਸਿੰਘ ਵਾਲਾ ਨੇ ਦੱਸਿਆ ਕਿ ਪ੍ਰੇਮ ਸਿੰਘ ਆਪਣੇ ਭਤੀਜੇ ਬਲਾਕਾਰ ਸਿੰਘ ਨਾਲ ਮੋਟਰਸਾਈਕਲ 'ਤੇ ਫਾਜ਼ਿਲਕਾ ਨੂੰ ਜਾ ਰਿਹਾ ਸੀ ਤਾਂ ਜਦੋਂ ਉਹ ਪਿੰਡ ਲਮੋਚੜ ਕਲਾਂ ਦੇ ਕੋਲ ਪੁੱਜੇ ਤਾਂ ਇਕ ਆਈਸ਼ਰ ਟਰੈਕਟਰ ਜਿਸ ਨੂੰ ਕ੍ਰਿਸ਼ਨ ਲਾਲ ਚੁੱਘ ਪੁੱਤਰ ਹੰਸ ਰਾਜ ਵਾਸੀ ਨਾਨਕ ਨਗਰੀ ਜਲਾਲਾਬਾਦ ਚੱਲਾ ਰਿਹਾ ਸੀ, ਨੇ ਲਾਪ੍ਰਵਾਹੀ ਨਾਲ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਤੇ ਮੋਟਰਸਾਈਕਲ ਬੇਕਾਬੂ ਹੋ ਸੜਕ 'ਤੇ ਡਿੱਗਣ ਨਾਲ ਬਲਕਾਰ ਸਿੰਘ ਦੀ ਮੌਤ ਹੋ ਗਈ, ਜਿਸ ਦੇ ਆਧਾਰ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News