ਧੁੰਦ ਕਾਰਨ ਦੋ ਕੈਂਟਰਾਂ ਵਿਚਾਲੇ ਟੱਕਰ, 2 ਗੰਭੀਰ ਜ਼ਖਮੀ

Thursday, Jan 04, 2018 - 03:09 PM (IST)

ਧੁੰਦ ਕਾਰਨ ਦੋ ਕੈਂਟਰਾਂ ਵਿਚਾਲੇ ਟੱਕਰ, 2 ਗੰਭੀਰ ਜ਼ਖਮੀ


ਗੁਰੂਹਰਸਹਾਏ (ਆਵਲਾ) - ਗੁਰੂਹਰਸਹਾਏ ਮੋਹਨ ਕੇ ਰੋਡ 'ਤੇ ਅੱਜ ਸੰਘਣੀ ਧੁੰਦ ਕਾਰਨ ਦੋ ਕੈਂਟਰਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ ਵਿਚ 2 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਦੁੱਧ ਵਾਲਾ ਕੈਂਟਰ ਜੋ ਕਿ ਗੋਲੂਕਾ ਮੋੜ ਵੱਲ ਆ ਰਿਹਾ ਸੀ ਤਾਂ ਉਸ ਦੀ ਗੁਰੂਹਰਸਹਾਏ ਵੱਲੋਂ ਆ ਰਹੇ ਖਾਲੀ ਕੈਂਟਰ ਨਾਲ ਜ਼ਬਰਦਸਤ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਘਟਨਾ ਵਿਚ ਇਕ ਕੈਂਟਰ ਚਾਲਕ ਨੂੰ ਜ਼ਿਆਦਾ ਸੱਟਾਂ ਲੱਗਣ ਕਾਰਨ ਫਰੀਦਕੋਟ ਦੇ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ ਗਿਆ।

PunjabKesari

ਘਟਨਾ ਸਥਾਨ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੈਂਟਰ ਨੰ. ਪੀ ਬੀ 04-5521 ਅਤੇ ਕੈਂਟਰ ਨੰ. ਪੀ ਬੀ 05 ਕੇ-9762 ਵਿਚਕਾਰ ਹੋਈ ਟੱਕਰ ਵਿਚ ਦੁੱਧ ਵਾਲੇ ਕੈਂਟਰ ਦਾ ਡਰਾਈਵਰ ਬੁਰੀ ਤਰ੍ਹਾਂ ਫਸ ਗਿਆ, ਜਿਸ ਨੂੰ ਲੋਕਾਂ ਨੇ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ। ਉਨ੍ਹਾਂ ਕਿਹਾ ਕਿ ਜ਼ਖਮੀ ਹੋਏ ਦੋਵੇਂ ਕੈਂਟਰ ਚਾਲਕਾਂ ਦੀ ਪਛਾਣ ਸੋਨਾ ਸਿੰਘ ਪੁੱਤਰ ਕਸ਼ਮੀਰ ਸਿੰਘ ਅਤੇ ਸੌਰਵ ਬਜਾਜ ਵਜੋਂ ਹੋਈ ਹੈ ਜਿਨ੍ਹਾਂ ਨੂੰ 108 ਐਂਬੂਲੈਂਸ ਦੇ ਜ਼ਰੀਏ ਹਸਪਤਾਲ ਦਾਖਲ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਣ 'ਤੇ ਸਬੰਧਤ ਥਾਣੇ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News