ਵੱਖ-ਵੱਖ ਹਾਦਸਿਆਂ ''ਚ 5 ਜ਼ਖਮੀ, 1 ਦੀ ਮੌਤ
Wednesday, Oct 04, 2017 - 02:36 AM (IST)
ਬਠਿੰਡਾ(ਪਾਇਲ)- ਬੱਸ-ਮੋਟਰਸਾਈਕਲ ਦੀ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਬਠਿੰਡਾ-ਮੁਲਤਾਨੀਆਂ ਰੋਡ 'ਤੇ ਇਕ ਮੋਟਰਸਾਈਕਲ ਸਾਹਮਣਿਓਂ ਆ ਰਹੀ ਬੱਸ ਨਾਲ ਟਕਰਾਅ ਗਿਆ। ਹਾਦਸੇ ਵਿਚ ਮੋਟਰਸਾਈਕਲ ਚਾਲਕ ਅਤੇ ਸਵਾਰ ਦੋਵੇਂ ਗੰਭੀਰ ਜ਼ਖਮੀ ਹੋ ਗਏ। ਸੂਚਨਾ ਮਿਲਣ 'ਤੇ ਸਹਾਰਾ ਜਨਸੇਵਾ ਦੇ ਮੈਂਬਰ ਸੰਦੀਪ ਗਿੱਲ ਅਤੇ ਹਰਬੰਸ ਸਿੰਘ ਐਂਬੂਲੈਂਸ ਸਮੇਤ ਮੌਕੇ 'ਤੇ ਪਹੁੰਚੇ, ਜਿਨ੍ਹਾਂ ਜ਼ਖਮੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ, ਜਿਥੇ ਡਿਊਟੀ ਡਾਕਟਰ ਨੇ ਇਕ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਦੂਸਰੇ ਦੀ ਹਾਲਤ ਖਤਰੇ ਵਿਚ ਹੈ। ਮ੍ਰਿਤਕ ਦੀ ਸ਼ਨਾਖਤ ਹਰਦੇਵ ਸਿੰਘ ਪੁੱਤਰ ਚੇਤਨ ਸਿੰਘ ਵਾਸੀ ਤਲਵੰਡੀ ਸਾਬੋ ਦੇ ਤੌਰ 'ਤੇ ਹੋਈ ਹੈ, ਜਦਕਿ ਜ਼ਖਮੀ ਦੀ ਪਛਾਣ ਸਰਬਣ ਸਿੰਘ ਪੁੱਤਰ ਕ੍ਰਿਪਾਲ ਰਾਮ ਵਾਸੀ ਤਲਵੰਡੀ ਸਾਬੋ ਦੇ ਤੌਰ 'ਤੇ ਹੋਈ। ਮ੍ਰਿਤਕ ਤੇ ਜ਼ਖਮੀ ਮੋਟਰਸਾਈਕਲ 'ਤੇ ਸ੍ਰੀ ਸਾਲਾਸਰ ਧਾਮ ਦੇ ਦਰਸ਼ਨ ਕਰ ਕੇ ਘਰ ਆ ਰਹੇ ਸਨ ਅਤੇ ਹਾਦਸੇ ਦਾ ਸ਼ਿਕਾਰ ਹੋ ਗਏ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿੰਨੀ ਸੈਕਟ੍ਰੀਏਟ ਰੋਡ 'ਤੇ ਇਕ ਮੋਟਰਸਾਈਕਲ ਅਤੇ ਸਾਈਕਲ ਦੀ ਟੱਕਰ ਵਿਚ ਸਾਈਕਲ ਸਵਾਰ ਮਨੀ ਚੌਹਾਨ ਪੁੱਤਰ ਓਮ ਪ੍ਰਕਾਸ਼ ਜ਼ਖਮੀ ਹੋ ਗਿਆ। ਇੱਧਰ, ਬਠਿੰਡਾ-ਮਾਨਸਾ ਓਵਰਬ੍ਰਿਜ 'ਤੇ ਤਿੰਨ ਮੋਟਰਸਾਈਕਲ ਸਵਾਰ ਕਾਰ ਨਾਲ ਟਕਰਾਅ ਕੇ ਜ਼ਖਮੀ ਹੋ ਗਏ, ਜਿਨ੍ਹਾਂ ਦੀ ਪਛਾਣ ਰਾਕੇਸ਼ ਕੁਮਾਰ, ਵਿਸ਼ਾਲ ਕੁਮਾਰ ਅਤੇ ਅਨਿਲ ਕੁਮਾਰ ਵਾਸੀ ਦੀਪ ਨਗਰ ਦੇ ਤੌਰ 'ਤੇ ਹੋਈ। ਇਸ ਤੋਂ ਇਲਾਵਾ ਸੰਸਥਾ ਮੈਂਬਰਾਂ ਨੇ ਸਵੇਰੇ 2:15 ਵਜੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 4 ਤੋਂ ਬੀਕਾਨੇਰ ਤੋਂ ਪਹੁੰਚੇ ਇਕ ਕੈਂਸਰ ਪੀੜਤ ਰੇਲ ਯਾਤਰੀ ਮਹਿੰਦਰ ਸਿੰਘ ਪੁੱਤਰ ਕੇਦਾਰ ਸਿੰਘ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਪਹੁੰਚਾਇਆ।
