ਕਾਰ ਤੇ ਮੋਟਰਸਾਈਕਲ ਦੀ ਟੱਕਰ ''ਚ ਦੋ ਜ਼ਖਮੀ

Thursday, Aug 24, 2017 - 07:51 AM (IST)

ਕਾਰ ਤੇ ਮੋਟਰਸਾਈਕਲ ਦੀ ਟੱਕਰ ''ਚ ਦੋ ਜ਼ਖਮੀ

ਸ੍ਰੀ ਮੁਕਤਸਰ ਸਾਹਿਬ  (ਪਵਨ) - ਪਿੰਡ ਰੁਪਾਣਾ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ 2 ਵਿਅਕਤੀ ਜ਼ਖ਼ਮੀ ਹੋ ਗਏ।  ਜਾਣਕਾਰੀ ਅਨੁਸਾਰ ਜੱਗਾ ਸਿੰਘ ਵਾਸੀ ਥੇੜ੍ਹੀ ਆਪਣੇ ਮੋਟਰਸਾਈਕਲ ਰਾਹੀਂ ਸ੍ਰੀ ਮੁਕਤਸਰ ਸਾਹਿਬ ਤੋਂ ਪਿੰਡ ਥੇੜ੍ਹੀ ਵੱਲ ਜਾ ਰਿਹਾ ਸੀ ਤੇ ਇਕ ਮਾਰੂਤੀ ਕਾਰ ਜੋ ਕਿ ਮਲੋਟ ਵਾਲੇ ਪਾਸਿਓਂ ਆ ਰਹੀ ਸੀ, ਬੇਕਾਬੂ ਹੋ ਕੇ ਪਹਿਲਾਂ ਮੋਟਰਸਾਈਕਲ ਤੇ ਫਿਰ ਸੜਕ ਕੰਢੇ ਲੱਗੇ ਦਰੱਖਤ ਵਿਚ ਵੱਜੀ। ਇਸ ਦੌਰਾਨ ਮੋਟਰਸਾਈਕਲ ਸਵਾਰ ਜੱਗਾ ਸਿੰਘ ਅਤੇ ਕਾਰ ਸਵਾਰ ਮਨਪ੍ਰੀਤ ਸਿੰਘ ਜ਼ਖ਼ਮੀ ਹੋ ਗਏ, ਜੋ ਕਿ ਜ਼ੇਰੇ ਇਲਾਜ ਹਨ।


Related News