ਮੋਟਰਸਾਈਕਲ ਸੂਏ ''ਚ ਡਿੱਗਣ ਨਾਲ 1 ਵਿਅਕਤੀ ਦੀ ਮੌਤ, 1 ਜ਼ਖ਼ਮੀ

07/20/2017 5:57:23 AM

ਮੌੜ ਮੰਡੀ(ਪ੍ਰਵੀਨ)-ਪਿੰਡ ਘੁੰਮਣ ਕਲਾਂ ਕੋਲ ਇਕ ਮੋਟਰਸਾਈਕਲ ਸੂਏ 'ਚ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਦੂਜਾ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਸੂਤਰਾਂ ਤੋਂ ਮਿਲੀ ਸੂਚਨਾ ਅਨੁਸਾਰ ਮਾਨਸਾ ਸ਼ਹਿਰ ਦੇ ਦੋ ਵਿਅਕਤੀ ਜੋ ਆਰ.ਓ. ਲਗਾਉਣ ਅਤੇ ਠੀਕ ਕਰਨ ਦਾ ਕੰਮ ਕਰਦੇ ਸਨ, ਪਿੰਡ ਖੜਕ ਸਿੰਘ ਵਾਲਾ ਤੋਂ ਘੁੰਮਣ ਕਲਾਂ ਵੱਲ ਨੂੰ ਆ ਰਹੇ ਸਨ। ਜਦ ਇਹ ਵਿਅਕਤੀ ਸੂਏ ਦੇ ਪੁਲ 'ਤੇ ਪਹੁੰਚੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਅਚਾਨਕ ਹੀ ਸੂਏ ਵਿਚ ਜਾ ਡਿੱਗਾ, ਜਿਸ 'ਚ ਸਿਕੰਦਰ ਸਿੰਘ ਵਾਸੀ ਮਾਨਸਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਦੂਜਾ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਖਬਰ ਮਿਲਦੇ ਹੀ ਸਹਾਰਾ ਕਲੱਬ ਮੌੜ ਅਤੇ ਐਂਬੂਲੈਂਸ 108 ਮੌਕੇ 'ਤੇ ਪਹੁੰਚ ਗਈਆਂ ਅਤੇ ਜ਼ਖਮੀ ਵਿਅਕਤੀ ਨੂੰ ਸਹਾਰਾ ਕਲੱਬ ਮੌੜ ਵੱਲੋਂ ਤੁਰੰਤ ਹੀ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਜ਼ਖਮੀ ਵਿਅਕਤੀ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ ਹੈ।


Related News