ਅੰਬਾਂ ਦੀ ਭਰੀ ਗੱਡੀ ਹਾਦਸਾਗ੍ਰਸਤ, ਜਾਨੀ ਨੁਕਸਾਨ ਤੋਂ ਬਚਾਅ

Friday, Jun 30, 2017 - 07:50 AM (IST)

ਅੰਬਾਂ ਦੀ ਭਰੀ ਗੱਡੀ ਹਾਦਸਾਗ੍ਰਸਤ, ਜਾਨੀ ਨੁਕਸਾਨ ਤੋਂ ਬਚਾਅ

ਕੋਟਕਪੂਰਾ  (ਨਰਿੰਦਰ, ਭਾਵਿਤ) - ਸਥਾਨਕ ਸ੍ਰੀ ਮੁਕਤਸਰ ਸਾਹਿਬ ਸੜਕ 'ਤੇ ਪੈਂਦੇ ਪਿੰਡ ਵਾੜਾ ਦਰਾਕਾ ਵਿਖੇ ਇਕ ਅੰਬਾਂ ਨਾਲ ਭਰੀ ਮਹਿੰਦਰਾ ਪਿੱਕਅਪ ਗੱਡੀ ਦੇ ਹਾਦਸਾਗ੍ਰਸਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਗੱਡੀ ਚਾਲਕ ਧਰਮਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਬੰਗਲਾ ਰਾਏ ਜ਼ਿਲਾ ਤਰਨਤਾਰਨ ਅਤੇ ਉਸ ਦੇ ਸਾਥੀ ਗੁਰਚੇਤ ਸਿੰਘ ਤੇ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਅੰਬਾਂ ਦੀ ਭਰੀ ਇਸ ਗੱਡੀ ਨੂੰ ਲੈ ਕੇ ਸਹਾਰਨਪੁਰ (ਯੂ. ਪੀ.) ਤੋਂ ਅਬੋਹਰ ਮੰਡੀ ਜਾ ਰਹੇ ਸਨ ਤਾਂ ਸਵੇਰੇ ਸਾਢੇ 5 ਵਜੇ ਦੇ ਕਰੀਬ ਪਿੰਡ ਵਾੜਾ ਦਰਾਕਾ ਦੇ ਬੱਸ ਅੱਡੇ ਕੋਲ ਗੱਡੀ ਦੀ ਚੈਸੀ ਟੁੱਟਣ ਕਾਰਨ ਮੁੱਖ ਸੜਕ 'ਤੇ ਪਾਈਪ ਪਾਉਣ ਲਈ ਕੱਢੀ ਮਿੱਟੀ ਨਾਲ ਹਾਦਸਾਗ੍ਰਸਤ ਹੋ ਗਈ। ਚਲਾਕ ਧਰਮਿੰਦਰ ਸਿੰਘ ਦੇ ਮਾਮੂਲੀ ਅੰਦਰੂਨੀ ਸੱਟਾਂ ਲੱਗੀਆਂ ਹਨ ਪਰ ਨਾਲ ਬੈਠੇ ਉਸ ਦੇ ਸਾਥੀਆਂ ਦਾ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਗੱਡੀ ਦਾ ਕਾਫ਼ੀ ਨੁਕਸਾਨ ਵੀ ਹੋ ਗਿਆ ਹੈ।


Related News