ਬਠਿੰਡਾ ਨੇੜੇ ਵਾਪਰਿਆ ਭਿਆਨਕ ਹਾਦਸਾ, ਦੋ ਨੌਜਵਾਨਾਂ ਦੀ ਮੌਤ (ਤਸਵੀਰਾਂ)

06/23/2018 7:09:38 PM

ਤਲਵੰਡੀ ਸਾਬੋ (ਮੁਨੀਸ਼ ਗਰਗ) : ਬਠਿੰਡਾ-ਬਾਦਲ ਸੜਕ 'ਤੇ ਪਿੰਡ ਚੱਕ ਅਤਰ ਸਿੰਘ ਵਾਲਾ ਨੇੜੇ ਕਾਰ 'ਤੇ ਗੈਸ ਸਿਲੰਡਰਾਂ ਨਾਲ ਭਰੀ ਗੱਡੀ 'ਚ ਹੋਈ ਆਹਮੋ-ਸਾਹਮਣੇ ਟੱਕਰ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਦਾ ਕਾਰਨ ਕਾਰ ਦੀ ਤੇਜ਼ ਰਫ਼ਤਾਰ ਨੂੰ ਦੱਸਿਆ ਜਾ ਰਿਹਾ ਹੈ।
PunjabKesari
ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਹੋਡਾ ਸਿਟੀ ਕਾਰ ਸਵਾਰ ਅੰਮ੍ਰਿਤਪਾਲ ਸਿੰਘ ਅਤੇ ਨਵਜੋਤ ਸਿੰਘ ਵਾਸੀ ਖਿਓਵਾਲੀ ਆਪਣੇ ਪਿੰਡ ਤੋਂ ਬਠਿੰਡਾ ਵੱਲ ਜਾ ਰਹੇ ਸਨ ਜਦਕਿ ਭਾਰਤ ਗੈਸ ਕੰਪਨੀ ਦੀ ਸ਼ੇਰ ਗੈਸ ਏਜੰਸੀ ਦੇ ਮੁਲਾਜ਼ਮ ਬਲਦੇਵ ਸਿੰਘ ਅਤੇ ਕੁਲਵੰਤ ਸਿੰਘ ਵਾਸੀ ਬਾਦਲ ਆਪਣੇ ਬਲੈਰੋ ਪਿਕਅਪ ਗੱਡੀ ਰਾਹੀਂ ਪਿੰਡ ਨੰਦਗੜ੍ਹ ਵਿਖੇ ਗੈਸ ਸਿਲੰਡਰਾਂ ਦੀ ਸਪਲਾਈ ਦੇ ਕੇ ਵਾਪਸ ਜਾ ਰਹੇ ਸਨ। ਜਦੋਂ ਦੋਵੇ ਵਾਹਨ ਉਕਤ ਸਥਾਨ 'ਤੇ ਪਹੁੰਚੇ ਤਾਂ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਸੜਕ ਵਿਚਕਾਰ ਲੱਗੇ ਡਿਵਾਇਡਰ ਨੂੰ ਤੋੜਦੇ ਹੋਈ ਸਿੱਧੀ ਪਿਕਅਪ ਗੱਡੀ ਨਾਲ ਟਕਰਾ ਗਈ। 
PunjabKesari
ਹਾਦਸੇ ਦਾ ਪਤਾ ਲੱਗਦਿਆਂ ਹੀ ਜਿਥੇ ਵੱਡੀ ਗਿਣਤੀ 'ਚ ਪਿੰਡ ਵਾਸੀ ਮੌਕੇ 'ਤੇ ਪਹੁੰਚੇ, ਉਥੇ ਹੀ ਥਾਣਾ ਨੰਦਗੜ ਦੇ ਮੁਖੀ ਸੁਨੀਲ ਕੁਮਾਰ ਵੀ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚੇ ਅਤੇ ਵਾਹਨਾਂ ਨੂੰ ਸੜਕ ਵਿਚਕਾਰੋਂ ਪਾਸੇ ਕਰਵਾ ਕੇ ਆਵਾਜਾਈ ਨੂੰ ਬਹਾਲ ਕਰਵਾਇਆ। ਹਾਦਸੇ ਦੌਰਾਨ ਸਾਰੇ ਗੰਭੀਰ ਜ਼ਖਮੀਆਂ ਨੂੰ ਬਠਿੰਡਾ ਦੇ ਹਸਪਤਾਲ ਪਹੁੰਚਾਇਆ ਗਿਆ ਜਿਥੇ ਪਿਕਅਪ ਸਵਾਰ ਬਲਦੇਵ ਸਿੰਘ ਤੇ ਕੁਲਵੰਤ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਕਾਰ ਸਵਾਰ ਦੋਵੇਂ ਵਿਅਕਤੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
PunjabKesari


Related News