ਭਿਆਨਕ ਹਾਦਸੇ ’ਚ 27 ਸਾਲਾ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

11/25/2022 5:59:03 PM

ਖੰਨਾ (ਧੀਰਾ ਬਰਮਾਲੀਪੁਰ) : ਬੀਤੀ ਰਾਤ ਜੀ. ਟੀ. ਰੋਡ ਕੌੜੀ-ਲਿੱਬੜਾਂ ਨੇੜੇ ਵਾਪਰੇ ਭਿਆਨਕ ਹਾਦਸੇ ਵਿਚ ਪਿੰਡ ਮੰਡਿਆਲਾ ਕਲਾਂ (ਟੋਭੇ ਵਾਲਾ ਕੋਟ) ਦੇ ਇਕਲੌਤੇ 27 ਸਾਲਾਂ ਨੌਜਵਾਨ ਪੁੱਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨੌਜਵਾਨ ਗਗਨਪ੍ਰੀਤ ਪੁੱਤਰ ਕਰਮਜੀਤ ਸਿੰਘ ਵਾਸੀ ਮਡਿਆਲਾ ਕਲਾਂ ਬੀਤੀ ਰਾਤ ਕਰੀਬ 10 ਵਜੇ ਮੰਡੀ ਗੋਬਿੰਦਗੜ੍ਹ ਤੋਂ ਆਪਣੀ ਡਿਊਟੀ ਕਰਕੇ ਆਪਣੇ ਮੋਟਰਸਾਈਕਲ ਪੀ. ਬੀ. 26 ਜੀ 3209 ਸੀ. ਟੀ. 100 ’ਤੇ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ ਖੰਨਾ ਸ਼ਹਿਰ ਪਾਰ ਕਰਕੇ ਪਿੰਡ ਕੌੜੀ ਲਿੱਬੜਾਂ ਜੀ. ਟੀ. ਰੋਡ ਨੇੜੇ ਪੁੱਜਾ ਤਾਂ ਉਸਦੇ ਵਿਚ ਕਿਸੇ ਅਣਪਛਾਤੇ ਵਾਹਨ ਨੇ ਜ਼ੋਰ ਨਾਲ ਟੱਕਰ ਮਾਰ ਦਿੱਤੀ ਜਿਸ ਕਾਰਨ ਗਗਨਪ੍ਰੀਤ ਸਿੰਘ ਦੀ ਮੌਤ ਹੋ ਗਈ। 

ਥਾਣੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਸਦਰ ਥਾਣੇ ’ਚ ਪੁਲਸ ਨੇ ਮ੍ਰਿਤਕ ਗਗਨਪਰੀਤ ਸਿੰਘ ਦੇ ਚਚੇਰੇ ਭਰਾ ਜਿੰਦਰਪਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਾਹਨ ਦੇ ਡਰਾਈਵਰ ਖ਼ਿਲਾਫ ਪਰਚਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਮਾਤਾ-ਪਿਤਾ ਤੋਂ ਇਲਾਵਾ ਇਕਲੌਤੀ ਭੈਣ ਨੂੰ ਛੱਡ ਗਿਆ ਹੈ। ਇਕ ਹੋਰ ਸੂਚਨਾ ਅਨੁਸਾਰ ਗਗਨਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਮੰਡਿਆਲਾ ਕਲਾਂ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਜਿਥੇ ਸੈਂਕੜੇ ਲੋਕਾਂ ਨੇ ਨਮ ਅੱਖਾਂ ਨਾਲ ਨੌਜਵਾਨ ਗਗਨਪ੍ਰੀਤ ਨੂੰ ਅੰਤਿਮ ਵਿਦਾਇਗੀ ਦਿੱਤੀ।


Gurminder Singh

Content Editor

Related News