ਲੁਧਿਆਣਾ ’ਚ ਵਾਪਰੇ ਭਿਆਨਕ ਹਾਦਸੇ ਨੇ ਘਰ ’ਚ ਪਵਾਏ ਵੈਣ, ਮੌਕੇ ’ਤੇ ਦਮ ਤੋੜ ਗਿਆ ਨੌਜਵਾਨ
Wednesday, Jun 14, 2023 - 02:25 PM (IST)
ਲੁਧਿਆਣਾ (ਰਾਮ) : ਚੰਡੀਗੜ੍ਹ ਰੋਡ ’ਤੇ ਇਕ ਤੇਜ਼ ਰਫਤਾਰ ਕਾਰ ਦੀ ਲਪੇਟ ’ਚ ਆਏ 3 ਆਟੋ ਚਾਲਕਾਂ ’ਚੋਂ ਇਕ ਦੀ ਮੌਤ ਹੋ ਗਈ, ਜਦਕਿ ਇਕ ਹੋਰ ਮਾਮਲੇ ’ਚ ਥਾਣਾ ਮੋਤੀ ਨਗਰ ਅਧੀਨ ਆਉਂਦੇ ਚੀਮਾ ਚੌਕ ਪੁਲ ’ਤੇ ਇਕ ਬਲੈਰੋ ਟੈਂਪੂ ਦਾ ਚੱਲਦੇ ਹੋਏ ਟਾਇਰ ਖੁੱਲ੍ਹ ਜਾਣ ਨਾਲ ਪਿੱਛੇ ਆ ਰਹੇ ਐਕਟਿਵਾ ਸਵਾਰ ਬਾਪ-ਬੇਟਾ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਪਹਿਲੇ ਮਾਮਲੇ ’ਚ ਚੰਡੀਗੜ੍ਹ ਰੋਡ ’ਤੇ ਵਰਧਮਾਨ ਚੌਕ ਨੇੜੇ ਇਕ ਤੇਜ਼ ਰਫਤਾਰ ਕਾਰ ਨੇ ਸਵਾਰੀਆਂ ਦਾ ਇੰਤਜ਼ਾਰ ਕਰ ਰਹੇ 3 ਆਟੋ ਚਾਲਕਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਗੰਭੀਰ ਜ਼ਖਮੀ ਹਾਲਤ ’ਚ ਆਟੋ ਚਾਲਕਾਂ ਨੂੰ ਰਾਹਗੀਰਾਂ ਨੇ ਤੁਰੰਤ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ, ਜਿੱਥੇ ਇਕ ਆਟੋ ਚਾਲਕ ਦੀ ਮੌਤ ਹੋ ਗਈ, ਜਿਸ ਦੀ ਪਛਾਣ ਕਮਲਪ੍ਰੀਤ ਸਿੰਘ (31) ਵਾਸੀ ਜਮਾਲਪੁਰ ਦੇ ਰੂਪ ’ਚ ਹੋਈ। ਥਾਣਾ ਮੋਤੀ ਨਗਰ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਕਾਰ ਚਾਲਕ ਮੌਕੇ ਤੋਂ ਭੱਜਣ ’ਚ ਕਾਮਯਾਬ ਹੋ ਗਿਆ, ਜਿਸ ਦੀ ਤਲਾਸ਼ ’ਚ ਪੁਲਸ ਵਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪ੍ਰਵਾਸੀ ਮਜ਼ਦੂਰਾਂ ਨੂੰ 14 ਤੱਕ ਪਿੰਡ ਛੱਡਣ ਦਾ ਅਲਟੀਮੇਟਮ, ਪੂਰਾ ਮਾਮਲਾ ਜਾਣ ਹੋਵੋਗੇ ਹੈਰਾਨ
ਦੂਜੇ ਮਾਮਲੇ ’ਚ ਗੀਤਾਂਸ ਗੁਲਾਟੀ ਪੁੱਤਰ ਗਗਨ ਗੁਲਾਟੀ ਵਾਸੀ ਹਰਚਰਨ ਨਗਰ, ਲੁਧਿਆਣਾ ਨੇ ਪੁਲਸ ਨੂੰ ਦੱਸਿਆ ਕਿ ਬੀਤੀ 5 ਜੂਨ ਨੂੰ ਉਹ ਆਪਣੇ ਪਿਤਾ ਨਾਲ ਸਕੂਟਰੀ ਨੰਬਰ ਪੀ. ਬੀ.-10-ਐੱਚ.ਜੇ.-2662 ਰਾਹੀਂ ਬੱਸ ਸਟੈਂਡ ਵੱਲ ਜਾ ਰਹੇ ਸਨ। ਰਾਤ ਨੂੰ ਕਰੀਬ ਸਾਢੇ 9 ਵਜੇ ਦੇ ਲਗਭਗ ਜਦੋਂ ਉਹ ਚੀਮਾ ਚੌਕ ਪੁਲ ’ਤੇਰ ਚੜ੍ਹੇ ਤਾਂ ਇਕ ਬਲੈਰੋ ਟੈਂਪੂ ਨੰਬਰ ਪੀ. ਬੀ.-08-ਈ. ਡੀ.-5471 ਦਾ ਬੈਕ ਸਾਈਡ ਵਾਲਾ ਟਾਇਰ ਸਮੇਤ ਰਾਡ ਨਿਕਲ ਗਿਆ ਅਤੇ ਉਨ੍ਹਾਂ ਦੀ ਸਕੂਟਰੀ ’ਚ ਲੱਗਾ, ਜਿਸ ਨਾਲ ਦੋਵੇਂ ਬਾਪ-ਬੇਟਾ ਜ਼ਖਮੀ ਹੋ ਗਏ। ਥਾਣਾ ਮੋਤੀ ਨਗਰ ਪੁਲਸ ਨੇ ਨਾਮਾਲੂਮ ਬਲੈਰੋ ਚਾਲਕ ਖ਼ਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ’ਚ ਹੋਈ 8.49 ਕਰੋੜ ਰੁਪਏ ਦੀ ਲੁੱਟ ਮਾਮਲੇ ’ਚ ਵੱਡੀ ਖ਼ਬਰ, ਜਨਾਨੀ ਸਮੇਤ ਤਿੰਨ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani