ਜਲੰਧਰ : ਕੰਪਨੀ ਬਾਗ ਚੌਕ ਨੇੜੇ ਭਿਆਨਕ ਹਾਦਸਾ, ਨੌਜਵਾਨ ਜ਼ਖਮੀ
Wednesday, Sep 12, 2018 - 07:05 PM (IST)

ਜਲੰਧਰ : ਜਲੰਧਰ ਦੇ ਮਸ਼ਹੂਰ ਚੌਕ ਅਤੇ ਭੀੜ-ਭਾੜ ਵਾਲੇ ਇਲਾਕੇ ਕੰਪਨੀ ਬਾਗ ਨੇੜੇ ਬੁੱਧਵਾਰ ਬਾਅਦ ਦੁਪਹਿਰ ਕਾਰ ਅਤੇ ਇਕ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਅਤੇ ਖੂਨ ਨਾਲ ਲਥਪਥ ਹੋ ਕੇ ਜ਼ਮੀਨ 'ਤੇ ਡਿੱਗ ਪਿਆ।
ਘਟਨਾ ਤੋਂ ਬਾਅਦ ਟ੍ਰੈਫਿਕ ਪੁਲਸ ਦੀ ਮਦਦ ਨਾਲ ਲੋਕਾਂ ਵਲੋਂ ਜ਼ਖਮੀ ਵਿਅਕਤੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਖਬਰ ਲਿਖੇ ਜਾਣ ਤਕ ਹਾਦਸੇ 'ਚ ਜ਼ਖਮੀ ਹੋਏ ਨੌਜਵਾਨ ਦੀ ਪਹਿਚਾਣ ਨਹੀਂ ਸੀ ਹੋ ਸਕੀ।