ਭਿਆਨਕ ਸੜਕ ਹਾਦਸੇ ਵਿਚ ਸਾਬਕਾ ਬੈਂਕ ਅਧਿਕਾਰੀ ਦੀ ਦਰਦਨਾਕ ਮੌਤ

Tuesday, Jul 26, 2022 - 06:19 PM (IST)

ਭਿਆਨਕ ਸੜਕ ਹਾਦਸੇ ਵਿਚ ਸਾਬਕਾ ਬੈਂਕ ਅਧਿਕਾਰੀ ਦੀ ਦਰਦਨਾਕ ਮੌਤ

ਗਿੱਦੜਬਾਹਾ (ਚਾਵਲਾ) : ਅੱਜ ਦੁਪਹਿਰ ਨੈਸ਼ਨਲ ਹਾਈਵੇ ਦੀ ਸਰਵਿਸ ਲੇਨ ’ਤੇ ਪੈਦਲ ਸੜਕ ਕਰਾਸ ਕਰ ਰਹੇ ਇਕ ਵਿਅਕਤੀ ਨੂੰ ਗਲਤ ਦਿਸ਼ਾ ਤੋਂ ਆ ਰਹੇ ਟਰੱਕ ਵਲੋਂ ਦਰੜ ਕੇ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਬੈਂਕ ਅਧਿਕਾਰੀ ਪ੍ਰਸ਼ੋਤਮ ਲਾਲ ਗਰਗ 65 ਸਾਲ ਪੁੱਤਰ ਬਾਬੂ ਰਾਮ ਗਰਗ ਨੈਸ਼ਨਲ ਹਾਈਵੇ ਦੇ ਇਕ ਪਾਸੇ ਆਪਣੀ ਐਕਟਿਵਾ ਖੜ੍ਹੀ ਕਰਨ ਤੋਂ ਬਾਅਦ ਪੈਦਲ ਸੜਕ ਕਰਾਸ ਕਰ ਰਹੇ ਸਨ ਕਿ ਜਦੋਂ ਉਹ 3 ਸੜਕਾਂ ਕਰਾਸ ਕਰਨ ਉਪਰੰਤ ਸਰਵਿਸ ਲੇਨ ਕਰਾਸ ਕਰ ਰਹੇ ਸਨ ਤਾਂ ਇਸੇ ਦੌਰਾਨ ਮਾਲਵਾ ਸਕੂਲ ਦੀ ਤਰਫੋਂ ਗਲਤ ਦਿਸ਼ਾ ਵਿਚ ਆ ਰਹੇ ਟਰੱਕ ਨੰ ਪੀ.ਬੀ.04 ਏ.ਏ./7594 ਨੇ ਪ੍ਰਸ਼ੋਤਮ ਲਾਲ ਗਰਗ ਨੂੰ ਆਪਣੀ ਚਪੇਟ ਵਿਚ ਲੈ ਲਿਆ ਅਤੇ ਉਨ੍ਹਾਂ ਨੂੰ ਘੜੀਸਦੇ ਹੋਏ ਦੂਰ ਤੱਕ ਲੈ ਗਿਆ, ਜਿਸ ਕਾਰਨ ਪ੍ਰਸ਼ੋਤਮ ਲਾਲ ਗਰਗ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ, ਜਦੋਂਕਿ ਟਰੱਕ ਚਾਲਕ ਟਰੱਕ ਨੂੰ ਮੌਕੇ ’ਤੇ ਛੱਡ ਕੇ ਫਰਾਰ ਹੋ ਗਿਆ। 

ਉੱਧਰ ਹਾਦਸੇ ਦੀ ਸੂਚਨਾ ਮਿਲਣ ਉਪਰੰਤ ਮੌਕੇ ’ਤੇ ਪੁੱਜੇ ਗਿੱਦੜਬਾਹਾ ਦੇ ਡੀ. ਐੱਸ. ਪੀ ਜਸਬੀਰ ਸਿੰਘ ਪੰਨੂ ਅਤੇ ਐੱਸ. ਐੱਚ. ਓ ਅੰਗਰੇਜ ਕੁਮਾਰ ਨੇ ਟਰੱਕ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਲਾਸ਼ ਨੂੰ ਵਿਵੇਕ ਆਸ਼ਰਮ ਦੇ ਸ਼ਮਿੰਦਰ ਸਿੰਘ ਮੰਗਾ ਰਾਹੀਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਪਹੁੰਚਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News