ਸੜਕ ਹਾਦਸੇ ਦੌਰਾਨ 1 ਦੀ ਮੌਤ, 2 ਜ਼ਖਮੀ
Monday, Sep 24, 2018 - 05:10 PM (IST)

ਸੰਗਰੂਰ (ਬੇਦੀ) : ਸੁਨਾਮ ਰੋਡ 'ਤੇ ਚੰਡੀਗੜ੍ਹ ਬਠਿੰਡਾ ਬਾਈਪਾਸ ਕੋਲ ਦੋ ਟਰਾਲਿਆਂ ਦੀ ਟੱਕਰ ਹੋਣ ਨਾਲ ਇਕ ਵਿਅਕਤੀ ਦੀ ਮੌਤ ਅਤੇ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਬਾਲੀਆਂ ਦੇ ਸਹਾਇਕ ਥਾਣੇਦਾਰ ਕਰਮ ਸਿੰਘ ਨੇ ਦੱਸਿਆ ਕਿ ਸਵੇਰੇ ਇਹ ਹਾਦਸਾ ਤੇਜ਼ ਬਾਰਿਸ਼ ਕਾਰਨ ਵਾਪਰਿਆ। ਇਸ ਹਾਦਸੇ ਦੌਰਾਨ ਨਾਰੰਗ ਲਾਲ ਪੁੱਤਰ ਜੀਆ ਲਾਲ ਵਾਸੀ ਕਪੂਰੀ ਸਰ (ਰਾਜਸਥਾਨ) ਦੀ ਮੌਤ ਹੋ ਗਈ ਅਤੇ ਸਾਗਰ ਮੱਲ ਤੇ ਬਾਬੂ ਲਾਲ ਵਾਸੀ ਸੁਰਜਨਸਰ ਰਾਜਸਥਾਨ ਜ਼ਖਮੀ ਹੋ ਗਏ।
ਜ਼ਿਕਰਯੋਗ ਹੈ ਇਕ ਟਰਾਲੇ ਵਿਚ ਪਪੀਤੇ ਲੱਦੇ ਹੋਏ ਸਨ। ਇਹ ਹਾਦਸਾ ਬਾਰਿਸ਼ ਦੌਰਾਨ ਵਾਪਰਿਆ। ਨਾਰੰਗ ਲਾਲ ਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਜ਼ਖਮੀਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਸਾਗਰ ਮੱਲ ਪਟਿਆਲਾ ਵਿਖੇ ਅਤੇ ਬਾਬੂ ਮੱਲ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ।