ਪੰਜਾਬ ''ਚ ਭਿਆਨਕ ਹਾਦਸਾ, ਗੱਡੀ ''ਚ ਫਸੀ ਲਾਸ਼ ਮਸਾਂ ਕੱਢੀ ਬਾਹਰ
Tuesday, Jan 14, 2025 - 06:19 PM (IST)
ਗੜ੍ਹਸ਼ੰਕਰ (ਭਾਰਦਵਾਜ) : ਗੜ੍ਹਸ਼ੰਕਰ-ਬੰਗਾ ਰੋਡ 'ਤੇ ਮੰਗਲਵਾਰ ਸਵੇਰੇ ਸੀਮਿੰਟ ਨਾਲ਼ ਭਰਿਆ ਕੈਂਟਰ ਸਫੈਦੇ 'ਚ ਵੱਜਣ ਕਾਰਨ ਡਰਾਈਵਰ ਦੀ ਮੌਤ ਹੋ ਗਈ। ਹਾਦਸੇ ਦੀ ਜਾਣਕਾਰੀ ਹਾਸਿਲ ਹੋਣ 'ਤੇ ਗੜ੍ਹਸ਼ੰਕਰ ਪੁਲਸ ਨੇ ਲੋਕਾਂ ਦੀ ਮੱਦਦ ਨਾਲ਼ ਮ੍ਰਿਤਕ ਦੇਹ ਨੂੰ ਗੱਡੀ 'ਚੋਂ ਬਾਹਰ ਕੱਢਿਆ ਅਤੇ ਅਗਲੀ ਕਾਰਵਾਈ ਲਈ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਰਖਵਾ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਿਕ ਜੀਵਨ ਕੁਮਾਰ ਪੁੱਤਰ ਭਜਨ ਲਾਲ ਵਾਸੀ ਮੰਗੂਪੁਰ ਥਾਣਾ ਬਲਾਚੌਰ ਕੈਂਟਰ ਨੰਬਰ ਪੀਬੀ 32 ਐੱਚ 7473 'ਚ ਸੀਮਿੰਟ ਭਰਕੇ ਆਨੰਦਪੁਰ ਸਾਹਿਬ ਤੋਂ ਬੰਗਾ ਜਾ ਰਿਹਾ ਸੀ ਅਤੇ ਜਦੋਂ ਉਹ ਕਰੀਬ 5 ਵਜੇ ਬੰਗਾ ਰੋਡ 'ਤੇ ਬਣੇ ਮੈਰਿਜ ਪੈਲੇਸ ਕੋਲ ਆਇਆ ਤਾਂ ਉਸਦਾ ਕੈਂਟਰ ਬੇਕਾਬੂ ਹੋਕੇ ਸੜਕ ਕੰਢੇ ਸਫੈਦੇ ਦੇ ਰੁੱਖ ਨਾਲ ਟਕਰਾਅ ਗਿਆ। ਇਸ ਟੱਕਰ 'ਚ ਉਸਦੀ ਮੌਤ ਹੋ ਗਈ। ਗੜ੍ਹਸ਼ੰਕਰ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।