ਹਾਦਸੇ ''ਚ ਗਰਭਵਤੀ ਦੀ ਮੌਤ, 5 ਘੰਟੇ ਗਰਭ ''ਚ ਜ਼ਿੰਦਾ ਰਿਹਾ ਬੱਚਾ

Sunday, Nov 17, 2019 - 03:24 PM (IST)

ਹਾਦਸੇ ''ਚ ਗਰਭਵਤੀ ਦੀ ਮੌਤ, 5 ਘੰਟੇ ਗਰਭ ''ਚ ਜ਼ਿੰਦਾ ਰਿਹਾ ਬੱਚਾ

ਚੰਡੀਗੜ੍ਹ/ਪੰਚਕੂਲਾ : ਕਾਲਕਾ-ਜੀਕਰਪੁਰ ਹਾਈਵੇ 'ਤੇ ਅਸਾਮਵਰਤੀ ਮੋੜ ਨੇੜੇ ਸ਼ਨੀਵਾਰ ਸਵੇਰੇ ਇਕ ਟਰੱਕ ਚਾਲਕ ਦੀ ਲਾਪਰਵਾਹੀ ਕਾਰਨ ਗਰਭਵਤੀ ਔਰਤ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਉਕਤ ਔਰਤ ਆਪਣੇ ਪਤੀ ਸਮੇਤ ਪੇਕਿਆਂ ਤੋਂ ਸਹੁਰੇ ਘਰ ਮੋਟਰਸਾਈਕਲ 'ਤੇ ਜਾ ਰਹੀ ਸੀ ਕਿ ਪਿਛੇ ਆ ਰਹੇ ਇਕ ਟਰੱਕ ਦਾ ਕਿਨਾਰਾ ਮੋਟਰਸਾਈਕਲ ਨੂੰ ਲੱਗ ਗਿਆ, ਜਿਸ ਕਾਰਨ ਔਰਤ ਥੱਲੇ ਡਿੱਗ ਗਈ ਅਤੇ ਉਸ ਦਾ ਸਿਰ ਟਰੱਕ ਹੇਠਾਂ ਆਉਣ ਕਾਰਨ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕਾ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ। 8 ਮਹੀਨੇ ਦੀ ਗਰਭਵਤੀ ਇਸ ਔਰਤ ਦੀ ਜਦੋਂ ਡਾਕਟਰਾਂ ਦੀ ਟੀਮ ਵਲੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਬੱਚੇ ਦੀ ਧੜਕਣ ਚੱਲ ਰਹੀ ਸੀ। ਇਸ ਤੋਂ ਬਾਅਦ ਡਾਕਟਰਾਂ ਦੀ ਟੀਮ ਬੱਚੇ ਨੂੰ ਬਚਾਉਣ 'ਚ ਜੁੱਟ ਗਈ।

ਡਾਕਟਰਾਂ ਨੇ ਦੱਸਿਆ ਕਿ 20 ਸਾਲ ਤੋਂ ਜ਼ਿਆਦਾ ਦੇ ਕਰੀਅਰ 'ਚ ਅਜਿਹਾ ਇਕ ਮੌਕਾ ਇਕ ਜਾ ਦੋ ਵਾਰ ਹੀ ਦੇਖਿਆ ਹੈ। ਗਰਭਵਤੀ ਔਰਤ ਦੀ ਮੌਤ ਹੋ ਚੁੱਕੀ ਸੀ ਅਤੇ ਬੱਚੇ ਦੀ ਧੜਕਣ ਸੁਣਾਈ ਦੇ ਰਹੀ ਸੀ। ਔਰਤ ਦੀ ਧੌਣ ਕੱਟੀ ਹੋਈ ਸੀ। ਬੱਚੇ ਦੀ ਧੜਕਣ 60 ਤੋਂ 90 ਦੇ 'ਚ ਚੱਲ ਰਹੀ ਸੀ। ਡਿਲਵਰੀ ਕਰਵਾਈ ਗਈ ਤਾਂ ਬੱਚਾ ਸਾਹ ਨਹੀਂ ਲੈ ਪਾ ਰਿਹਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।


author

Baljeet Kaur

Content Editor

Related News