ਭਿਆਨਕ ਸੜਕ ਹਾਦਸੇ ’ਚ ਗਰਭਵਤੀ ਔਰਤ ਦੀ ਮੌਤ
Saturday, Aug 05, 2023 - 06:27 PM (IST)
ਮੋਗਾ (ਆਜ਼ਾਦ) : ਸਮਾਲਸਰ ਕੋਲ ਬੀਤੀ 1 ਅਗਸਤ ਨੂੰ ਮੋਟਰਸਾਈਕਲ ’ਤੇ ਹਰਾ ਚਾਰਾ ਲੈ ਕੇ ਜਾ ਰਹੇ ਇਕ ਮੋਟਰਸਾਈਕਲ ਨਾਲ ਹੋਈ ਜ਼ਬਰਦਸਤ ਟੱਕਰ ਵਿਚ ਪੂਜਾ ਰਾਣੀ ਨਿਵਾਸੀ ਪਿੰਡ ਮਾਣੂੰਕ ਗਿੱਲ ਜੋ ਕਿ 7 ਮਹੀਨੇ ਦੀ ਗਰਭਵਤੀ ਸੀ, ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ, ਜਿਸ ਦੀ ਏਮਜ਼ ਹਸਤਪਾਲ ਬਠਿੰਡਾ ਵਿਚ ਇਲਾਜ ਦੌਰਾਨ ਮੌਤ ਹੋ ਗਈ। ਸਮਾਲਸਰ ਪੁਲਸ ਵੱਲੋਂ ਮ੍ਰਿਤਕਾ ਦੇ ਭਰਾ ਜਸਕਰਨ ਸਿੰਘ ਨਿਵਾਸੀ ਕੋਟਕਪੂਰਾ ਦੀ ਸ਼ਿਕਾਇਤ ’ਤੇ ਰਣਜੀਤ ਸਿੰਘ ਉਰਫ ਕਾਕਾ ਨਿਵਾਸੀ ਸਮਾਲਸਰ ਖ਼ਿਲਾਫ ਮਾਮਲਾ ਦਰਜ ਕੀਤਾ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਜਸਕਰਨ ਸਿੰਘ ਨੇ ਕਿਹਾ ਕਿ ਉਹ ਆਪਣੀ ਭੈਣ ਪੂਜਾ ਰਾਣੀ ਨੂੰ ਲੈ ਕੇ ਕੋਟਕਪੂਰਾ ਤੋਂ ਪਿੰਡ ਮਾਣੂੰਕੇ ਗਿੱਲ ਨੂੰ ਜਾ ਰਿਹਾ ਸੀ ਤਾਂ ਰਸਤੇ ਵਿਚ ਕਥਿਤ ਦੋਸ਼ੀ ਜੋ ਆਪਣੇ ਮੋਟਰਸਾਈਕਲ ’ਤੇ ਹਰਾ ਚਾਰਾ ਲੈ ਕੇ ਜਾ ਰਿਹਾ ਸੀ, ਉਸ ਨੇ ਲਾਪ੍ਰਵਾਹੀ ਨਾਲ ਮੋਟਰਸਾਈਕਲ ਚਲਾਉਂਦੇ ਹੋਏ ਆਪਣੇ ਮੋਟਰ ਸਾਈਕਲ ਸੜਕ ’ਤੇ ਚੜਾ ਦਿੱਤਾ ਅਤੇ ਮੇਰੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ ਵਿਚ ਮੇਰੀ ਭੈਣ ਪੂਜਾ ਰਾਣੀ ਸੜਕ ’ਤੇ ਡਿੱਗ ਗਈ ਅਤੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਪਹੁੰਚਾਇਆ ਗਿਆ। ਡਾਕਟਰਾਂ ਨੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਐਮਜ ਹਸਪਤਾਲ ਬਠਿੰਡਾ ਰੈਫਰ ਕਰ ਦਿੱਤਾ, ਉਥੇ ਉਸਨੇ ਦਮ ਤੋੜ ਦਿੱਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਕਥਿਤ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ ਅਤੇ ਮ੍ਰਿਤਕ ਮਹਿਲਾ ਨੂੰ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਨੂੰ ਸੌਂਪਿਆ ਜਾਵੇਗਾ।