ਰਾਤ ਦੇ ਹਨ੍ਹੇਰੇ ’ਚ ਲੰਬੀ ਨੇੜੇ ਵਾਪਰਿਆਂ ਵੱਡਾ ਹਾਦਸਾ, ਦੋ ਵਿਅਕਤੀਆਂ ਦੀ ਮੌਤ

Friday, Mar 04, 2022 - 09:23 PM (IST)

ਰਾਤ ਦੇ ਹਨ੍ਹੇਰੇ ’ਚ ਲੰਬੀ ਨੇੜੇ ਵਾਪਰਿਆਂ ਵੱਡਾ ਹਾਦਸਾ, ਦੋ ਵਿਅਕਤੀਆਂ ਦੀ ਮੌਤ

ਲੰਬੀ (ਜੁਨੇਜਾ) : ਲੰਘੀ ਰਾਤ ਅਬੋਹਰ ਸੀਤੋ ਡੱਬਵਾਲੀ ਰੋਡ ਤੇ ਇਨੋਵਾ ਕਾਰ ਅਤੇ ਟਰੱਕ ਵਿਚਕਾਰ ਵਾਪਰੇ ਦਰਦਨਾਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਲੰਬੀ ਪੁਲਸ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮਲੋਟ ਸਿਵਲ ਹਸਪਤਾਲ ’ਚ ਪੋਸਟ ਮਾਰਟਮ ਲਈ ਲਿਆਂਦਾ ਗਿਆ ਹੈ। ਐੱਸ. ਆਈ. ਭਗਵਾਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮ੍ਰਿਤਕ ਭਗਵੰਤ ਸਿੰਘ ਦੇ ਪੁੱਤਰ ਗੁਰਿੰਦਰ ਸਿੰਘ ਦੇ ਬਿਆਨਾਂ ’ਤੇ ਪੁਲਸ ਨੇ ਕਾਰਵਾਈ ਕੀਤੀ ਹੈ। ਗੁਰਿੰਦਰ ਸਿੰਘ ਨੇ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਉਹ ਆਪਣੇ ਪਿਤਾ ਭਗਵੰਤ ਸਿੰਘ ਅਤੇ ਉਕਤ ਸਾਥੀਆਂ ਨਾਲ ਡੂਮਵਾਲੀ ਵਿਖੇ ਸਥਿਤ ਆਪਣੇ ਫਾਰਮ ਹਾਊਸ ਤੋਂ ਵਾਪਸ ਅਬੋਹਰ ਜਾ ਰਹੇ ਸਨ ਤਾਂ ਉਨ੍ਹਾਂ ਦੀ ਇਨੋਵਾ ਗੱਡੀ ਡਬਵਾਲੀ-ਸੀਤੋ ਅਬੋਹਰ ਸੜਕ ’ਤੇ ਪਿੰਡ ਘੁਮਿਆਰਾ ਨੇੜੇ ਸੜਕ ’ਤੇ ਖੜੇ ਟਰਾਲਾ ਨੰਬਰ ਆਰ. ਜੇ. 13 ਜੀ ਬੀ 2869 ਨਾਲ ਟਕਰਾ ਗਈ।

ਇਹ ਵੀ ਪੜ੍ਹੋ : ਬਹੁ-ਚਰਚਿਤ ਈਸੇਵਾਲ ਗੈਂਗਰੇਪ ਮਾਮਲੇ ’ਚ ਅਦਾਲਤ ਦਾ ਵੱਡਾ ਫ਼ੈਸਲਾ, 5 ਦੋਸ਼ੀਆਂ ਨੂੰ ਉਮਰ ਕੈਦ ਦਾ ਐਲਾਨ

ਇਹ ਟਰਾਲਾ ਬਿਨਾਂ ਕਿਸੇ ਲਾਈਟ ਜਾਂ ਇੰਡੀਕੇਟਰ ਤੋਂ ਸੜਕ ’ਤੇ ਗਲਤ ਤਰੀਕੇ ਨਾਲ ਖੜ੍ਹਾ ਹੋਇਆ ਸੀ। ਜਿਸ ਕਾਰਨ ਅਬੋਹਰ ਵਾਲੀ ਸਾਈਡ ਤੋਂ ਆ ਰਹੇ ਵਹੀਕਲਾਂ ਦੀਆਂ ਤੇਜ਼ ਲਾਈਟਾਂ ਦੇ ਚੱਲਦਿਆਂ ਉਨ੍ਹਾਂ ਦੀ ਇਨੋਵਾ ਗੱਡੀ ਖੜ੍ਹੇ ਟਰਾਲੇ ’ਚ ਜਾ ਵੱਜੀ। ਇਸ ਹਾਦਸੇ ਵਿਚ ਗੱਡੀ ਦੀ ਅਗਲੀ ਸੀਟ ’ਤੇ ਬੈਠੇ ਉਸਦੇ ਪਿਤਾ ਭਗਵੰਤ ਸਿੰਘ (60) ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਗੱਡੀ ਪਿੱਛੇ ਬੈਠੇ ਖੇਤ ਮਜ਼ਦੂਰ ਮੰਗਤ ਸਿੰਘ (40) ਨੇ ਹਸਪਤਾਲ ਪੁੱਜ ਕੇ ਦਮ ਤੋੜ ਦਿੱਤਾ। ਜਦਕਿ ਰਾਮ ਪ੍ਰਕਾਸ਼ ਮਾਲੀ ਅਤੇ ਉਸਨੂੰ ਗੰਭੀਰ ਹਾਲਤ ਵਿਚ ਬਠਿੰਡਾ ਰੈਫਰ ਕਰ ਦਿੱਤਾ। ਪੁਲਸ ਨੇ ਥਾਣਾ ਲੰਬੀ ਵਿਖੇ ਅਣਪਛਾਤੇ ਟਰਾਲਾ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਟਰਾਲਾ ਕਬਜ਼ੇ ਵਿਚ ਲੈ ਲਿਆ ਹੈ। ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।

ਇਹ ਵੀ ਪੜ੍ਹੋ : ਲੁਧਿਆਣਾ ’ਚ ਫਿਰ ਬੇਨਕਾਬ ਹੋਇਆ ਦੇਹ ਵਪਾਰ ਦਾ ਅੱਡਾ, 1 ਹਜ਼ਾਰ ਤੋਂ 1500 ਰੁਪਏ ’ਚ ਤੈਅ ਹੁੰਦੇ ਸੀ ਰੇਟ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News