ਰੋਪੜ ’ਚ ਦਿਲ ਕੰਬਾਊ ਹਾਦਸਾ, ਆਟਾ ਚੱਕੀ ਦੇ ਪਟੇ ’ਚ ਆਉਣ ਕਾਰਣ ਮਾਲਕ ਦੇ ਉੱਡੇ ਚਿੱਥੜੇ

Monday, Jul 26, 2021 - 06:31 PM (IST)

ਰੋਪੜ ’ਚ ਦਿਲ ਕੰਬਾਊ ਹਾਦਸਾ, ਆਟਾ ਚੱਕੀ ਦੇ ਪਟੇ ’ਚ ਆਉਣ ਕਾਰਣ ਮਾਲਕ ਦੇ ਉੱਡੇ ਚਿੱਥੜੇ

ਰੂਪਨਗਰ (ਸੱਜਣ ਸਿੰਘ ਸੈਣੀ) : ਜ਼ਿਲ੍ਹਾ ਰੋਪੜ ਦੇ ਨਜ਼ਦੀਕੀ ਪਿੰਡ ਕੋਟਲਾ ਨਿਹੰਗ ਵਿਖੇ ਇਕ ਆਟਾ ਚੱਕੀ ’ਤੇ ਵੱਡਾ ਹਾਦਸਾ ਵਾਪਰਣ ਕਾਰਣ ਚੱਕੀ ਮਾਲਕ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦਾ ਨਾਮ ਪਰਮਜੀਤ ਸਿੰਘ ਉਮਰ 62 ਸਾਲ ਸੀ ਜੋ ਕਿ ਕੋਟਲਾ ਨਿਹੰਗ ਵਿਖੇ ਗੁਰੂ ਨਾਨਕ ਨਾਮ ’ਤੇ  ਆਟਾ ਚੱਕੀ ਚਲਾਉਂਦਾ ਸੀ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਸਮੇਂ ਚੱਕੀ ਦਾ ਮਾਲਕ ਚੱਕੀ ’ਚ ਇਕੱਲਾ ਹੀ ਸੀ ਜਿਸ ਕਰਕੇ ਇਹ ਵੱਡਾ ਹਾਦਸਾ ਵਾਪਰ ਗਿਆ।

ਇਹ ਵੀ ਪੜ੍ਹੋ : 77 ਸਾਲਾ ਬਜ਼ੁਰਗ ਨੇ ਰੋਲ ਛੱਡੀ ਇਨਸਾਨੀਅਤ, 14 ਸਾਲਾ ਨਾਬਾਲਗ ਕੁੜੀ ਨਾਲ ਮਿਟਾਈ ਹਵਸ

ਸੂਤਰਾਂ ਅਨੁਸਾਰ ਹਾਦਸਾ ਉਦੋਂ ਹੋਇਆ ਜਦੋਂ ਪਰਮਜੀਤ ਸਿੰਘ ਆਪਣੀ ਚੱਕੀ ਵਿਚ ਇਕੱਲਾ ਸੀ ਅਤੇ ਅਚਾਨਕ ਚੱਕੀ ਦੇ ਪਟੇ ਦੀ ਲਪੇਟ ਵਿਚ ਆ ਗਿਆ । ਹਾਦਸਾ ਇੰਨਾ ਭਿਆਨਕ ਸੀ ਕਿ ਪਰਮਜੀਤ ਸਿੰਘ ਦੇ ਸਰੀਰ ਦੇ ਕਈ ਟੁਕੜੇ ਹੋ ਗਏ । ਪਰਮਜੀਤ ਸਿੰਘ ਦੇ ਪੁੱਤਰ ਕਰਨਵੀਰ ਨੇ ਦੱਸਿਆ ਕਿ ਉਹ ਬਾਜ਼ਾਰ ਗਿਆ ਹੋਇਆ ਸੀ ਅਤੇ ਉਸ ਨੂੰ ਫੋਨ ਆਇਆ ਕਿ ਉਸ ਦੇ ਪਿਤਾ ਹਾਦਸੇ ਦਾ ਸ਼ਿਕਾਰ ਹੋ ਗਏ ਹਨ।

ਇਹ ਵੀ ਪੜ੍ਹੋ : ਛੋਟੇ ਭਰਾ ਨੂੰ ਕਤਲ ਕਰਨ ਦੀ ਧਮਕੀ ਦੇ ਕੇ 9ਵੀਂ ’ਚ ਪੜ੍ਹਦੀ ਨਾਬਾਲਗ ਨਾਲ ਜਬਰ-ਜ਼ਿਨਾਹ

ਪਰਿਵਾਰ ਵੱਲੋਂ ਹਾਦਸੇ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ ’ਤੇ ਪੁਲਸ ਅਧਿਕਾਰੀ ਪਹੁੰਚੇ ਅਤੇ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਮੌਕੇ ’ਤੇ ਪਹੁੰਚੇ ਥਾਣਾ ਸਿਟੀ ਦੇ ਏ. ਐੱਸ. ਆਈ. ਹਰਮੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਸਾਦਿਕ ’ਚ ਕੁੜੀ-ਮੁੰਡੇ ਵਲੋਂ ਇਕੱਠਿਆਂ ਨਹਿਰ ’ਚ ਛਾਲ ਮਾਰੇ ਜਾਣ ਦੀ ਖ਼ਬਰ, ਮੌਕੇ ’ਤੇ ਪਹੁੰਚਿਆ ਪਰਿਵਾਰ


author

Gurminder Singh

Content Editor

Related News