ਦੀਵਾਲੀ ਦੀ ਰਾਤ ਬਾਹਰ ਖਾਣਾ ਖਾਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ
Sunday, Nov 15, 2020 - 02:02 PM (IST)
ਤਪਾ ਮੰਡੀ (ਸ਼ਾਮ, ਗਰਗ) : ਦੀਵਾਲੀ ਦੀ ਰਾਤ 10 ਕੁ ਵਜੇ ਦੇ ਕਰੀਬ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਸਥਿਤ ਧਾਗਾ ਮਿੱਲ ਨਜ਼ਦੀਕ ਢਾਬੇ 'ਤੇ ਖਾਣਾ ਖਾਣ ਜਾ ਰਹੇ ਪਰਿਵਾਰ ਦੇ ਮੋਟਰਸਾਇਕਲ ਅੱਗੇ ਅਵਾਰਾ ਪਸ਼ੂ ਆਉਣ ਕਾਰਨ ਪਤੀ, ਪਤਨੀ, 2 ਬੱਚਿਆਂ ਸਮੇਤ ਚਾਰ ਜਣੇ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਸਦਰ ਬਾਜ਼ਾਰ ਦਾ ਵਸਨੀਕ ਅਮਨਜੀਤ ਕੁਮਾਰ ਘਰ ਪਾਠ ਪੂਜਾ ਕਰਨ ਉਪਰੰਤ ਧਾਗਾ ਮਿੱਲ ਨਜ਼ਦੀਕ ਢਾਬੇ 'ਤੇ ਖਾਣਾ ਖਾਣ ਜਾ ਰਹੇ ਸੀ, ਜਦੋਂ ਢਾਬੇ ਦੇ ਬਿਲਕੁਲ ਨਜ਼ਦੀਕ ਪੁੱਜੇ ਤਾਂ ਮੋਟਰਸਾਇਕਲ ਅੱਗੇ ਇਕ ਬੇਸਹਾਰਾ ਪਸ਼ੂ ਆਉਣ ਕਾਰਨ ਪਰਿਵਾਰ ਮੋਟਰਸਾਇਕਲ ਤੋਂ ਹੇਠਾਂ ਡਿੱਗ ਕੇ ਜਖਮੀ ਹੋ ਗਿਆ।
ਜਿਸ ਨੂੰ ਮਿੰਨੀ ਸਹਾਰਾ ਕਲੱਬ ਦੇ ਵਾਲੰਟੀਅਰਾਂ ਨੇ ਸਿਵਲ ਹਸਪਤਾਲ ਤਪਾ 'ਚ ਦਾਖ਼ਲ ਕਰਵਾਇਆ ਗਿਆ ਪਰ ਅਮਨਜੀਤ ਕੁਮਾਰ ਦੀ ਹਾਲਤ ਗੰਭੀਰ ਹੋਣ ਕਾਰਨ ਬਠਿੰਡਾ ਹਸਪਤਾਲ ਰੈਫਰ ਕਰ ਦਿੱਤਾ ਹੈ। ਇਸ ਹਾਦਸੇ 'ਚ ਉਸ ਦੀ ਪਤਨੀ, ਲੜਕੀ ਦੇ ਮਾਮੂਲੀ ਸੱਟਾਂ ਲੱਗਣ ਕਾਰਨ ਛੁੱਟੀ ਦੇ ਦਿੱਤੀ ਗਈ ਹੈ ਪਰ ਲੜਕੇ ਦੇ ਗੋਡੇ 'ਤੇ ਜ਼ਿਆਦਾ ਸੱਟਾਂ ਹੋਣ ਕਾਰਨ ਹਸਪਤਾਲ ਦਾਖਲ ਹੈ। ਘਟਨਾ ਦਾ ਪਤਾ ਲੱਗਦੈ ਹੀ ਪਰਿਵਾਰਿਕ ਅਤੇ ਮੰਡੀ ਨਿਵਾਸੀ ਹਸਪਤਾਲ ਪਹੁੰਚ ਕੇ ਜ਼ਖਮੀਆਂ ਨਾਲ ਰਾਬਤਾ ਕਾਇਮ ਕੀਤਾ ਜਿਨ੍ਹਾਂ 'ਚ ਅਮਨਜੀਤ ਕੁਮਾਰ ਨੂੰ ਗੰਭੀਰ ਸੱਟਾਂ ਕਾਰਨ ਬਠਿੰਡਾ ਭੇਜ ਦਿੱਤਾ ਹੈ।