ਸੜਕ ਹਾਦਸੇ ''ਚ ਇਕ ਬੱਚੇ ਦੀ ਮੌਤ, ਦੋ ਹੋਰ ਫੱਟੜ

Friday, Mar 29, 2019 - 04:39 PM (IST)

ਸੜਕ ਹਾਦਸੇ ''ਚ ਇਕ ਬੱਚੇ ਦੀ ਮੌਤ, ਦੋ ਹੋਰ ਫੱਟੜ

ਅਬੋਹਰ (ਸੁਨੀਲ) : ਅਬੋਹਰ-ਹਿੰਦੂਮਲਕੋਟ ਰੋਡ 'ਤੇ ਸਥਿਤ ਪਿੰਡ ਕਿੱਲਿਆਂਵਾਲੀ ਦੇ ਨੇੜੇ ਸ਼ੁੱਕਰਵਾਰ ਸਵੇਰੇ ਵਾਪਰੇ ਸੜਕ ਹਾਦਸੇ 'ਚ ਇਕ ਬੱਚੇ ਦੀ ਮੌਤ ਹੋ ਗਈ ਜਦਕਿ ਦੋ ਹੋਰ ਬੱਚੇ ਫੱਟੜ ਹੋ ਗਏ। ਜਾਣਕਾਰੀ ਅਨੁਸਾਰ ਇਸ ਰੋਡ 'ਤੇ ਸਥਿਤ ਢਾਣੀ ਵਾਸੀ ਕਰੀਬ 11 ਸਾਲਾ ਜਸ਼ਨ ਪੁੱਤਰ ਦਰਸ਼ਨ ਸਿੰਘ, 13 ਸਾਲਾ ਜਸ਼ਨਦੀਪ ਪੁੱਤਰ ਕਾਕਾ ਸਿੰਘ ਅਤੇ 11 ਸਾਲਾ ਨਿੱਕਾ ਪੁੱਤਰ ਤਰਸੇਮ ਸਿੰਘ ਸਵੇਰੇ ਕਰੀਬ 8 ਵਜੇ ਇਕ ਬਾਈਕ 'ਤੇ ਸਵਾਰ ਹੋ ਕੇ ਖੇਡਣ ਲਈ ਜਾ ਰਹੇ ਸੀ ਕਿ ਰਸਤੇ ਵਿਚ ਸੜਕ ਖਰਾਬ ਹੋਣ ਕਾਰਨ ਇਕ ਖੱਡੇ ਵਿਚ ਟਕਰਾਉਣ ਕਾਰਨ ਉਨ੍ਹਾਂ ਦੀ ਬਾਈਕ ਬੇਕਾਬੂ ਹੋ ਕੇ ਸੜਕ 'ਤੇ ਡਿੱਗ ਗਈ ਜਿਸ ਨਾਲ ਤਿੰਨੇ ਫੱਟੜ ਹੋ ਗਏ। 
ਇਸ ਦੌਰਾਨ ਲੋਕਾਂ ਨੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਜਿਥੇ ਡਾਕਟਰਾਂ ਨੇ ਨਿੱਕੇ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਫਰੀਦਕੋਟ ਰੈਫਰ ਕਰ ਦਿੱਤਾ ਪਰ ਪਰਿਵਾਰ ਵਾਲੇ ਉਸਨੂੰ ਇਲਾਜ ਲਈ ਸ਼੍ਰੀਗੰਗਾਨਗਰ ਲੈ ਗਏ ਜਿਥੇ ਜਾਂਦੇ ਸਮੇਂ ਉਸ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ। ਇੱਧਰ ਜਸ਼ਨਦੀਪ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਦਕਿ ਜਸ਼ਨ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਬੱਚਾ ਦੂਜੀ ਜਮਾਤ ਦਾ ਵਿਦਿਆਰਥੀ ਸੀ। ਮ੍ਰਿਤਕ ਬੱਚੇ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਈ ਗਈ ਹੈ।


author

Gurminder Singh

Content Editor

Related News