ਰਾਮਪੁਰਾ ਫੂਲ ’ਚ ਵਾਪਰਿਆ ਹਾਦਸਾ, ਮਿੱਟੀ ਦਾ ਤੋਂਦਾ ਡਿੱਗਣ ਕਾਰਨ ਮਜ਼ਦੂਰ ਦੀ ਮੌਤ

Saturday, Nov 25, 2023 - 06:25 PM (IST)

ਰਾਮਪੁਰਾ ਫੂਲ ’ਚ ਵਾਪਰਿਆ ਹਾਦਸਾ, ਮਿੱਟੀ ਦਾ ਤੋਂਦਾ ਡਿੱਗਣ ਕਾਰਨ ਮਜ਼ਦੂਰ ਦੀ ਮੌਤ

ਰਾਮਪੁਰਾ ਫੂਲ (ਰਜਨੀਸ਼) : ਅੱਜ ਸਥਾਨਕ ਫੂਲ ਰੋਡ ਉੱਪਰ ਸੀਵਰੇਜ ਦੀ ਪਾਈਪ ਪਾਉਣ ਸਮੇਂ ਮਿੱਟੀ ਦਾ ਤੋਂਦਾ ਡਿੱਗਣ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ। ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਰੋਡ ਉੱਪਰ ਸੀਵਰੇਜ ਦੀ ਪਾਈਪ ਪਾਉਣ ਸਮੇਂ ਖੁਦਾਈ ਕਰਦੇ ਹੋਏ ਮਿੱਟੀ ਦਾ ਤੋਂਦਾ ਡਿੱਗਣ ਕਾਰਨ ਇੱਕ ਮਜ਼ਦੂਰ ਮਿੱਟੀ ਵਿੱਚ ਦੱਬ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸੂਚਨਾ ਮਿਲਦੇ ਹੋਏ ਹੀ ਸਹਾਰਾ ਦੇ ਵਰਕਰ ਮੌਕੇ ’ਤੇ ਪਹੁੰਚ ਗਏ ਅਤੇ ਮਿੱਟੀ ਵਿਚ ਦੱਬੇ ਹੋਏ ਮਜ਼ਦੂਰ ਨੂੰ ਬਾਹਰ ਕੱਢਿਆ ਗਿਆ ਅਤੇ ਸਥਾਨਕ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਹਿਚਾਨ ਤੇਤਰ ਨਦਾਫ ਪੁੱਤਰ ਸਾਦਿਕ ਨਦਾਫ ਵਾਸੀ ਬਿਹਾਰ ਦੇ ਰੂਪ ਵਿਚ ਹੋਈ। ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੇ ਮੋਰਚਰੀ ਵਿਚ ਰੱਖ ਦਿੱਤਾ ਹੈ।


author

Gurminder Singh

Content Editor

Related News